ਮਰੀਜ਼ ਲਿਜਾਣ ਦੇ ਬਦਲੇ ਐਂਬੂਲੈਂਸ ਡਰਾਈਵਰ ਨੇ ਮੰਗੀ ਰਿਸ਼ਵਤ, ਵਿਜੀਲੈਂਸ ਨੇ ਇੰਝ ਫਸਾਇਆ ਜਾਲ 'ਚ

08/03/2023 8:17:58 PM

ਗੁਰਦਾਸਪੁਰ (ਵਿਨੋਦ)- ਵਿਜੀਲੈਂਸ ਵਿਭਾਗ ਗੁਰਦਾਸਪੁਰ ਨੇ ਅੱਜ ਸਿਵਲ ਹਸਪਤਾਲ ਗੁਰਦਾਸਪੁਰ ਦੇ ਇਕ ਐਂਬੂਲੈਂਸ ਡਰਾਈਵਰ ਨੂੰ ਹਸਪਤਾਲ ਵਿਚ ਪ੍ਰਾਇਵੇਟ ਐਬੂਲੈਂਸ ਪ੍ਰਵੇਸ਼ ਦੀ ਇਜਾਜ਼ਤ ਦੇਣ ਦੇ ਨਾਂ 'ਤੇ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀਂ ਗ੍ਰਿਫ਼ਤਾਰ ਕੀਤਾ। ਵਿਜੀਲੈਂਸ ਵਿਭਾਗ ਦੇ ਸੂਤਰਾਂ ਅਨੁਸਾਰ ਗੁਰਦਾਸਪੁਰ ਵਾਸੀ ਰਾਜੇਸ਼ ਕੁਮਾਰ ਜੋ ਕਿ ਇਕ ਪ੍ਰਾਇਵੇਟ ਐਂਬੂਲੈਸ ਚਲਾਉਂਦਾ ਹੈ , ਨੇ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਦਿੱਤੀ ਸੀ ਕਿ ਸਰਕਾਰੀ ਸਿਵਲ ਹਸਪਤਾਲ ਵਿਚ ਸਰਕਾਰੀ ਐਬੂਲੈਂਸ ਚਾਲਕ ਜਸਪਾਲ ਸਿੰਘ ਸਾਨੂੰ ਹਸਪਤਾਲ ਤੋਂ ਮਰੀਜ਼ ਚੁੱਕਣ ਦੇ ਬਦਲੇ ਚਾਰ ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਮੰਗ ਕਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - 11ਵੀਂ ਦੇ ਵਿਦਿਆਰਥੀ ਨੇ ਬੱਚੀ ਨਾਲ ਕੀਤਾ ਸ਼ਰਮਨਾਕ ਕਾਰਾ, 8 ਸਾਲਾ ਮਾਸੂਮ ਦੀ ਹਾਲਤ ਵੇਖ ਮਾਂ ਦਾ ਨਿਕਲਿਆ ਤ੍ਰਾਹ

ਇਸ ’ਤੇ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਕੇਵਲ ਸਿੰਘ ਦੀ ਅਗਵਾਈ ’ਚ ਇਕ ਟੀਮ ਨੇ ਜਾਲ ਵਿਛਾ ਕੇ ਅੱਜ ਹਸਪਤਾਲ ਵਿਚ ਰਾਜੇਸ਼ ਕੁਮਾਰ ਨੂੰ ਚਾਰ ਹਜ਼ਾਰ ਰੁਪਏ ਦੇ ਨਿਸ਼ਾਨ ਲੱਗੇ ਨੋਟ ਦੇ ਕੇ ਡਰਾਈਵਰ ਜਸਪਾਲ ਸਿੰਘ ਨੂੰ ਦੇਣ ਦੇ ਲਈ ਭੇਜਿਆ। ਜਿਵੇਂ ਹੀ ਜਸਪਾਲ ਸਿੰਘ ਨੇ ਇਹ ਰਾਸ਼ੀ ਫੜੀ ਤਾਂ ਵਿਜੀਲੈਂਸ ਵਿਭਾਗ ਦੀ ਟੀਮ ਨੇ ਤੁਰੰਤ ਕਾਰਵਾਈ ਕਰਕੇ ਡਰਾਈਵਰ ਜਸਪਾਲ ਸਿੰਘ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰਕੇ ਉਸ ਤੋਂ ਨਿਸ਼ਾਨ ਲੱਗੇ ਨੋਟ ਬਰਾਮਦ ਕਰਕੇ ਦੋਸ਼ੀ ਨੂੰ ਭ੍ਰਿਸ਼ਟਾਚਾਰ ਨਿਰੋਧਕ ਕਾਨੂੰਨ ਅਧੀਨ ਗ੍ਰਿਫ਼ਤਾਰ ਕੀਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News