108 ਐਂਬੂਲੈਂਸ ''ਚ ਮਹਿਲਾ ਨੇ ਬੱਚੇ ਨੂੰ ਦਿੱਤਾ ਜਨਮ
Tuesday, Sep 19, 2017 - 11:34 AM (IST)

ਪਟਿਆਲਾ / ਰੱਖੜਾ (ਰਾਣਾ) — ਸਿਵਲ ਹਸਪਤਾਲ ਨਾਭਾ 'ਚ ਰੈਫਰ ਹੋ ਕੇ ਰਾਜਿੰਦਰ ਹਸਪਤਾਲ ਪਟਿਆਲਾ 'ਚ ਇਲਾਜ ਲਈ ਲਿਆਂਦੀ ਜਾ ਰਹੀ ਅਮਰਗੜਵ ਨੇੜੇ ਬਾਗੜਿਆ ਨਿਵਾਸੀ ਗਰਭਵਤੀ ਮਹਿਲਾ ਬਬਲੀ ਦੀ ਪਿੰਡ ਰੱਖੜਾ ਨੇੜੇ ਗੁਰੂਦੁਆਰੇ ਦੇ ਬਾਹਰ ਹੀ ਡਿਲੀਵਰੀ ਹੋ ਗਈ।
ਜਾਣਕਾਰੀ ਦਿੰਦੇ ਹੋਏ 108 ਐਮਬੂਲੈਂਸ ਦੇ ਕਰਮਚਾਰੀ ਅਜੇ ਕੁਮਾਰ ਤੇ ਅਮਰੀਕ ਸਿੰਘ ਨੇ ਦੱਸਿਆ ਕਿ ਰਸਤੇ 'ਚ ਜਦ ਮਹਿਲਾ ਨੂੰ ਦਰਦ ਸ਼ੂਰੁ ਹੋਇਆ ਤਾਂ ਦੋਨਾਂ ਨੇ ਗਰਭਵਤੀ ਮਹਿਲਾ ਦੀ ਮਦਦ ਲਈ ਐੱਮਬੂਲੈਂਸ ਰੋਕ ਕੇ ਉਸ ਦੀ ਮਦਦ ਕੀਤੀ।