ਵਿਧਾਇਕ ਸੰਦੋਆ ਦੀ ਰੂਪਨਗਰ ਪੁਲਸ ਨੂੰ ਦਹਾੜ, ਕਿਹਾ-ਆ ਖੜ੍ਹਾ, ਜੇ ਹਿੰਮਤ ਹੈ ਤਾਂ ਕਰਕੇ ਵਿਖਾਓ ਗ੍ਰਿਫ਼ਤਾਰ
Saturday, Mar 20, 2021 - 07:21 PM (IST)
ਰੂਪਨਗਰ (ਸੱਜਣ ਸੈਣੀ)- ਨਾਜਾਇਜ਼ ਮਾਈਨਿੰਗ ਖ਼ਿਲਾਫ਼ ਮਾਈਨਿੰਗ ਮਾਫ਼ੀਆ ਨਾਲ ਟੱਕਰ ਲੈਣ ਤੋਂ ਬਾਅਦ ਚਰਚਾ ਵਿਚ ਆਏ ਹਲਕਾ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਇਕ ਵਾਰੀ ਫਿਰ ਸੁਰਖੀਆਂ ਦੇ ਵਿੱਚ ਛਾ ਗਏ ਹਨ। ਹਲਕਾ ਵਿਧਾਇਕ ਰੂਪਨਗਰ ਨੇ ਨੂਰਪੁਰਬੇਦੀ ਦੇ ਐੱਸ. ਐੱਚ. ਓ. ਅਤੇ ਪੁਲਸ ਨੂੰ ਸਿੱਧੇ ਤੌਰ ਉਤੇ ਕਿਹਾ ਕਿ ਤੁਸੀਂ ਲੋਕਾਂ ਉਤੇ ਝੂਠੇ ਪਰਚੇ ਦਰਜ ਕਰਦੇ ਹੋ ਅਤੇ ਨਾਜਾਇਜ਼ ਮਾਈਨਿੰਗ ਕਰਵਾਉਂਦੇ ਹੋ ਅਤੇ ਲੋਕਾਂ ਨਾਲ ਸ਼ਰੇਆਮ ਧੱਕਾ ਕਰਦੇ ਹੋ। ਉਨ੍ਹਾਂ ਪੁਲਸ ਨੂੰ ਦਹਾੜਿਦਆਂ ਕਿਹ ਕਿ ਆਹ ਲਓ ਆ ਖੜ੍ਹਾ ਤੁਹਾਡਾ ਬਾਪ ਜੇ ਹਿੰਮਤ ਹੈ ਤਾਂ ਗ੍ਰਿਫ਼ਤਾਰ ਕਰਕੇ ਵਿਖਾਓ। ਸ਼ਰੇਆਮ ਵਿਅਕਤੀ ਨੂੰ ਕੁਟਵਾਇਆ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਜਲੰਧਰ ਪ੍ਰਸ਼ਾਸਨ ਹੋਇਆ ਸਖ਼ਤ, ਇਹ ਇਲਾਕੇ ਐਲਾਨੇ ਮਾਈਕ੍ਰੋ ਕੰਟੇਨਮੈਂਟ ਜ਼ੋਨ
ਦਰਅਸਲ ਮਾਮਲਾ ਜ਼ਿਲ੍ਹਾ ਰੂਪਨਗਰ ਦੇ ਬਲਾਕ ਨੂਰਪੁਰਬੇਦੀ ਦੇ ਪਿੰਡਾਂ ਵਿਚ ਨਾਜਾਇਜ਼ ਕਬਜ਼ਿਆਂ ਦਾ ਹੈ। ਪੰਚਾਇਤੀ ਜ਼ਮੀਨ ਉਤੇ ਕੁਝ ਵਿਅਕਤੀਆਂ ਵੱਲੋਂ ਕਬਜ਼ਾ ਕੀਤਾ ਹੋਇਆ ਸੀ, ਜਿਸ ਨੂੰ ਲੈ ਕੇ ਪਿੰਡ ਦੇ ਇਕ ਸਾਬਕਾ ਪੰਚਾਇਤ ਮੈਂਬਰ ਵੱਲੋਂ ਸ਼ਿਕਾਇਤ ਕੀਤੀ ਗਈ ਸੀ। ਸਾਬਕਾ ਪੰਚਾਇਤ ਮੈਂਬਰ ਦਾ ਕਹਿਣਾ ਹੈ ਕਿ ਕਬਜ਼ਾ ਧਾਰੀਆਂ ਦੀਆਂ ਔਰਤਾਂ ਵੱਲੋਂ ਉਸ ਦੇ ਨਾਲ ਕੁੱਟਮਾਰ ਕੀਤੀ ਗਈ, ਜ਼ਖ਼ਮੀ ਕੀਤਾ ਗਿਆ, ਜਿਸ ਨੂੰ ਲੈ ਕੇ ਉਸ ਦੇ ਕਾਫ਼ੀ ਸੱਟਾਂ ਲੱਗੀਆਂ ਪਰ ਪੁਲਸ ਵੱਲੋਂ ਉਲਟਾ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਉਸ ਉਤੇ ਉਲਟਾ 354 ਦਾ ਪਰਚਾ ਦਰਜ ਕਰ ਦਿੱਤਾ ਗਿਆ, ਜਿਸ ਦੇ ਰੋਸ ਵਜੋਂ ਪਿੰਡ ਵਾਸੀ ਅਤੇ ਹਲਕਾ ਵਿਧਾਇਕ ਥਾਣਾ ਨੂਰਪੁਰਬੇਦੀ ਪੁਲਸ ਦੇ ਕੋਲ ਪਹੁੰਚੇ ਸਨ।
ਇਹ ਵੀ ਪੜ੍ਹੋ : ਜਲੰਧਰ ਆਉਣ ਵਾਲੇ ਸੈਲਾਨੀ ਜ਼ਰੂਰ ਘੁੰਮਣ ਇਹ ਮਸ਼ਹੂਰ ਸਥਾਨ, ਜੋ ਰੱਖਦੇ ਨੇ ਆਪਣੀ ਵਿਸ਼ੇਸ਼ ਮਹੱਤਤਾ
ਇਹ ਵੀ ਪੜ੍ਹੋ : ਹੁਸ਼ਿਆਰਪੁਰ ਜ਼ਿਲ੍ਹੇ ’ਚ ਕੋਰੋਨਾ ਦਾ ਵੱਡਾ ਧਮਾਕਾ, 5ਵੀਂ ਜਮਾਤ ਦੇ 10 ਵਿਦਿਆਰਥੀਆਂ ਸਣੇ 415 ਨਵੇਂ ਮਾਮਲੇ ਮਿਲੇ
ਵਿਧਾਇਕ ਸੰਦੋਆ ਨੇ ਕਿਹਾ ਕਿ ਸਾਡੇ ਆਪਣੇ ਇਲਾਕੇ ਕਰਤਾਰਪੁਰ ਦੇ ਕੋਲ ਭੋਲੇਆਲ ਦੇ ਲੋਕ ਸਨ, ਜਿਨ੍ਹਾਂ ਦੀ ਆਪਸ ਵਿਚ ਲੜਾਈ ਹੋਈ ਸੀ। ਮੈਂ ਇਥੇ ਇਸ ਮਾਮਲੇ ਨੂੰ ਨਜਿੱਠਣ ਆਇਆ ਸੀ ਪਰ ਕਿਹਾ ਸੀ ਕਿ ਨਾਲ ਧੱਕਾ ਨਾ ਕੀਤਾ ਜਾਵੇ ਅਤੇ ਜਿਸ ਦਾ ਦੋਸ਼ ਹੈ, ਉਸ ਉਤੇ ਪਰਚਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਕ ਧਿਰ ਉਤੇ ਨਾਜਾਇਜ਼ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨਾਲ ਕੋਈ ਗਲਤ ਧੱਕਾ ਹੋਵੇਗਾ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਸ ਦੌਰਾਨ ਜਦੋਂ ਪੁਲਸ ਨੇ ਆਏ ਲੋਕਾਂ ਅਤੇ ਹਲਕਾ ਵਿਧਾਇਕ ਦੀ ਗੱਲ ਨਾ ਸੁਣੀ ਤਾਂ ਹਲਕਾ ਵਧਾਇਕ ਥਾਣਾ ਮੁਖੀ ਉਤੇ ਗਰਮ ਹੋ ਗਏ ਅਤੇ ਮੌਕੇ ਉਤੇ ਕਈ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਆਹ ਲਓ ਆ ਖੜ੍ਹਾ ਤੁਹਾਡਾ ਬਾਪ ਜੇ ਹਿੰਮਤ ਹੈ ਤਾਂ ਕਰ ਲਓ ਗ੍ਰਿਫ਼ਤਾਰ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, ਪੁਲਸ ਮਹਿਕਮੇ ’ਚ 10 ਹਜ਼ਾਰ ਮੁਲਾਜ਼ਮਾਂ ਦੀ ਕਰੇਗੀ ਨਵੀਂ ਭਰਤੀ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ