ਅਰਸ਼ਦੀਪ ਨੇ ਸਾਊਥ ਏਸ਼ੀਆ ਰੂਰਲ ਖੇਡਾਂ ''ਚ ਮਾਰੀਆਂ ਮੱਲਾਂ
Thursday, Nov 23, 2017 - 08:11 AM (IST)

ਮੋਗਾ (ਗਰੋਵਰ/ਗੋਪੀ) - ਬਲੂਮਿੰਗ ਬਡਜ਼ ਸਕੂਲ ਗਰੁੱਪ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਦੇ ਸਮੁੱਚੇ ਪ੍ਰਬੰਧਾਂ ਹੇਠ ਵਿਦਿਅਕ ਤੇ ਖੇਡ ਖੇਤਰ 'ਚ ਆਪਣੀ ਵੱਖਰੀ ਪਛਾਣ ਬਣਾ ਰਹੀ ਹੈ। ਹਾਲ ਹੀ 'ਚ ਭੂਟਾਨ ਵਿਚ 12 ਨਵੰਬਰ ਨੂੰ ਹੋਈਆਂ ਸਾਊਥ ਏਸ਼ੀਅਨ ਰੂਰਲ ਖੇਡਾਂ 'ਚ ਬਲੂਮਿੰਗ ਬਡਜ਼ ਸਕੂਲ ਦਾ ਫੁੱਟਬਾਲ ਦਾ ਖਿਡਾਰੀ ਅਰਸ਼ਦੀਪ ਸਿੰਘ ਇੰਡੀਆ ਦੀ ਟੀਮ 'ਚ ਖੇਡਿਆ।
ਇਨ੍ਹਾਂ ਖੇਡਾਂ 'ਚ ਚਾਰ ਦੇਸ਼ਾਂ ਦੀਆਂ ਟੀਮਾਂ 'ਚੋਂ ਪਹਿਲਾ ਮੈਚ ਇੰਡੀਆ ਅਤੇ ਬੰਗਲਾਦੇਸ਼ ਵਿਚਕਾਰ ਹੋਇਆ, ਜਿਸ 'ਚ ਇੰਡੀਆ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਦਿਆਂ 1-0 ਨਾਲ ਜਿੱਤ ਹਾਸਲ ਕੀਤੀ ਅਤੇ ਫਾਈਨਲ ਮੈਚ ਭੂਟਾਨ ਤੇ ਭਾਰਤ ਵਿਚਕਾਰ ਹੋਇਆ, ਜਿਸ 'ਚ 5-3 ਦੇ ਸਕੋਰ ਨਾਲ ਭਾਰਤੀ ਟੀਮ ਨੇ ਸਿਲਵਰ ਮੈਡਲ ਹਾਸਲ ਕੀਤਾ। ਅਰਸ਼ਦੀਪ ਸਿੰਘ ਦਾ ਸਿਲਵਰ ਮੈਡਲ ਜਿੱਤ ਕੇ ਵਾਪਸ ਆਉਣ 'ਤੇ ਸਕੂਲ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਕੂਲ ਪ੍ਰਬੰਧਕਾਂ ਦੇ ਨਾਲ ਅਵਤਾਰ ਸਿੰਘ ਤੇ ਪਰਮਜੀਤ ਸਿੰਘ (ਆਸਟਰੇਲੀਆ) ਵੱਲੋਂ ਅਰਸ਼ਦੀਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ।