ਸਿੱਖਾਂ ਦੇ ਖ਼ਿਲਾਫ਼ ਜ਼ਹਿਰ ਉਗਲਣ ਵਾਲੇ ਸਾਰੇ ਲੋਕ ਸਾਡੇ ਨਿਸ਼ਾਨੇ 'ਤੇ : ਜੀ. ਕੇ.

02/03/2021 11:31:54 PM

ਨਵੀਂ ਦਿੱਲੀ, ਜਲੰਧਰ, (ਚਾਵਲਾ)- ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਵੱਲੋਂ ਕਿਸਾਨਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਕਹਿਣ ਤੋਂ ਬਾਅਦ ਜਾਗੋ ਪਾਰਟੀ ਨੇ ਕੰਗਣਾ ਦਾ ਟਵਿੱਟਰ ਅਕਾਉਂਟ ਬੰਦ ਕਰਨ ਲਈ ਟਵਿੱਟਰ ਦੇ ਐੱਮ.ਡੀ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਆਪਣੇ ਵਕੀਲ ਨਾਗੇਂਦਰ ਬੈਨੀਪਾਲ ਵੱਲੋਂ ਭੇਜੇ ਨੋਟਿਸ 'ਚ ਟਵਿੱਟਰ ਨੂੰ ਨੋਟਿਸ ਮਿਲਣ ਦੇ 3 ਦਿਨ ਦੇ ਅੰਦਰ ਕੰਗਣਾ ਦਾ ਟਵਿੱਟਰ ਅਕਾਉਂਟ ਬੰਦ ਕਰਨ ਲਈ ਕਿਹਾ ਹੈ।

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਜੀ. ਕੇ. ਨੇ ਦੱਸਿਆ ਕਿ ਸਿੱਖਾਂ ਖ਼ਿਲਾਫ਼ ਜ਼ਹਿਰ ਉਗਲਣ ਵਾਲੇ ਸਾਰੇ ਲੋਕ ਸਾਡੇ ਨਿਸ਼ਾਨੇ 'ਤੇ ਹਨ। ਕੰਗਣਾ ਅੰਦੋਲਨ 'ਤੇ ਬੈਠੇ ਕਿਸਾਨਾਂ ਨੂੰ ਲਗਾਤਾਰ ਅੱਤਵਾਦੀ ਅਤੇ ਦੇਸ਼ ਵਿਰੋਧੀ ਆਪਣੇ ਟਵਿੱਟਰ ਵੱਲੋਂ ਦੱਸ ਰਹੀ ਹੈ। ਜਦੋਕਿ ਇਸ ਬਾਰੇ ਕੰਗਣਾ ਕੋਲ ਕੋਈ ਵੀ ਸਬੂਤ ਨਹੀਂ ਹੈ। ਇਹ ਸਿੱਧੇ ਤੌਰ 'ਤੇ ਸਿੱਖਾਂ ਦੇ ਖ਼ਿਲਾਫ਼ ਦੁਸਰੇ ਧਰਮਾਂ ਦੇ ਲੋਕਾਂ ਨੂੰ ਭੜਕਾ ਕੇ ਨਫ਼ਰਤ ਪੈਦਾ ਕਰਨ ਦਾ ਕਾਰਨ ਬਣੀ ਹੋਈ ਹੈ। ਇਸ ਲਈ ਇਸ ਦਾ ਟਵਿੱਟਰ ਹੈਂਡਲ ਬੰਦ ਕਰਨਾ ਜ਼ਰੂਰੀ ਹੈ।  

ਇਹ ਵੀ ਪੜ੍ਹੋ :- ਵਿਜੀਲੈਂਸ ਬਿਊਰੋ ਵੱਲੋਂ 3 ਪੁਲਸ ਮੁਲਾਜ਼ਮਾਂ ਵਿਰੁੱਧ ਰਿਸ਼ਵਤਖੋਰੀ ਦਾ ਕੇਸ ਦਰਜ, 2 ਮੁਲਾਜ਼ਮ ਰੰਗੇ ਹੱਥੀ ਕਾਬੂ
ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਬੀਤੇ ਦਿਨੀਂ ਸਿੰਘੂ ਬਾਰਡਰ ’ਤੇ ਸਿੱਖਾਂ ਦੇ ਖ਼ਿਲਾਫ਼ ਉਕਸਾਉਣ ਵਾਲੀ ਬਿਆਨਬਾਜ਼ੀ ਅਤੇ ਪਥਰਾਅ ਕਰਨ ਵਾਲੇ ਵਿਸ਼ਣੂ ਗਾਰਡਨ ਦੇ ਨਿਵਾਸੀ ਸ਼ਿਵ ਬੁੱਧੀਰਾਜਾ ਦੇ ਖ਼ਿਲਾਫ਼ ਥਾਣਾ ਗ੍ਰੇਟਰ ਕੈਲਾਸ਼ ਵਿਖੇ ਸ਼ਿਕਾਇਤ ਦਿੱਤੀ ਹੈ। ਕਿਉਂਕਿ ਸ਼ਿਵ ਬੁੱਧੀਰਾਜਾ ਨੇ ਕਿਸਾਨਾਂ ਦੇ ਖ਼ਿਲਾਫ਼ ‘ਖ਼ਬਰ ਇੰਡੀਆ’ ਚੈਨਲ ’ਤੇ ਬੋਲਦੇ ਹੋਏ ਸਿੱਖਾਂ ਨੂੰ ਖਤਮ ਕਰਨ ਦੀ ਲਲਕਾਰ ਮਾਰੀ ਸੀ। ਇਸ ਲਈ ਸ਼ਿਵ ਬੁੱਧੀਰਾਜਾ ਦੇ ਨਾਲ ਹੀ ਚੈਨਲ ਦੇ ਖ਼ਿਲਾਫ਼ ਵੀ ਅਪਰਾਧਿਕ ਸਾਜ਼ਿਸ਼ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਜੀ. ਕੇ. ਨੇ ਇਸ ਦੇ ਨਾਲ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਕੇਂਦਰੀ ਸਮਾਜਿਕ ਕਲਿਆਣ ਮੰਤਰੀ ਥਾਵਰ ਚੰਦ ਗਹਿਲੋਤ ਨੂੰ ਮਜ਼ਦੂਰ ਅਧਿਕਾਰ ਸੰਗਠਨ ਦੀ ਆਗੂ ਨੌਦੀਪ ਕੌਰ ਦੀ ਰਿਹਾਈ ਲਈ ਪੱਤਰ ਭੇਜਣ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਨੌਦੀਪ ਦੀ ਭੈਣ ਰਾਜਵੀਰ ਨੇ ਸਾਡੇ ਤਕ ਪਹੁੰਚ ਕੀਤੀ ਹੈ, ਕਿਉਂਕਿ ਨੌਦੀਪ ਨੂੰ ਕੁੰਡਲੀ ਇੰਡਸਟਰੀ ਏਰੀਆ ਐਸੋਸੀਏਸ਼ਨ ਦੀ ਸ਼ਿਕਾਇਤ ’ਤੇ 12 ਜਨਵਰੀ 2021 ਨੂੰ ਕਥਿਤ ਤੌਰ ’ਤੇ ਪੁਲਸ ’ਤੇ ਹਮਲਾ ਕਰਨ ਦੇ ਦੋਸ਼ ’ਚ ਜੇਲ ਭੇਜ ਦਿੱਤਾ ਗਿਆ ਸੀ। ਰਾਜਵੀਰ ਨੇ ਦੱਸਿਆ ਹੈ ਕਿ ਨੌਦੀਪ ਮਜ਼ਦੂਰ ਅਧਿਕਾਰਾਂ ਲਈ ਲੜਾਈ ਲੜ ਰਹੀ ਸੀ। ਜਿਸ ਕਰ ਕੇ ਕਾਰਖ਼ਾਨੇ ਦੇ ਮਾਲਕਾਂ ਨੇ ਪੁਲਸ ਨਾਲ ਮਿਲੀਭੁਗਤ ਕਰ ਕੇ ਨੌਦੀਪ ਨੂੰ ਝੂਠੇ ਮਾਮਲੇ ’ਚ ਫਸਾਇਆ ਹੈ। ਜੀ. ਕੇ. ਨੇ ਸਾਫ਼ ਕਿਹਾ ਕਿ ਜੇਕਰ ਕੰਗਨਾ ਦੇ ਖਿਲਾਫ਼ ਟਵਿਟਰ ਕਾਰਵਾਈ ਨਹੀਂ ਕਰਦਾ, ਦਿੱਲੀ ਪੁਲਸ ਸ਼ਿਵ ਬੁੱਧੀਰਾਜਾ ਨੂੰ ਗ੍ਰਿਫ਼ਤਾਰ ਨਹੀਂ ਕਰਦੀ ਅਤੇ ਹਰਿਆਣਾ ਪੁਲਸ ਨੌਦੀਪ ਦੇ ਖਿਲਾਫ਼ ਦਰਜ਼ ਝੂਠੇ ਮਾਮਲੇ ’ਚ ਉਸ ਨੂੰ ਰਿਹਾਅ ਨਹੀਂ ਕਰਦੀ ਤਾਂ ਜਾਗੋ ਪਾਰਟੀ ਆਪਣੇ ਵਕੀਲਾਂ ਰਾਹੀਂ ਬਣਦੀ ਕਾਨੂੰਨੀ ਕਾਰਵਾਈ ਕਰੇਗੀ।


Bharat Thapa

Content Editor

Related News