ਜਬਰ-ਜ਼ਨਾਹ ਦੇ ਤਿੰਨੇ ਦੋਸ਼ੀ ਜੇਲ ਭੇਜੇ
Wednesday, Jul 19, 2017 - 12:48 AM (IST)
ਕਾਠਗੜ੍ਹ, (ਰਾਜੇਸ਼, ਤ੍ਰਿਪਾਠੀ)- ਬੀਤੇ ਦਿਨੀਂ 14 ਸਾਲਾ ਲੜਕੀ ਨਾਲ ਜਬਰ-ਜ਼ਨਾਹ ਕਰਨ ਵਾਲੇ ਤਿੰਨੇ ਦੋਸ਼ੀਆਂ ਨੂੰ ਮਾਣਯੋਗ ਬਲਾਚੌਰ ਦੀ ਅਦਾਲਤ ਨੇ ਜੇਲ ਭੇਜ ਦਿੱਤਾ ਹੈ। ਥਾਣਾ ਕਾਠਗੜ੍ਹ ਦੇ ਐੱਸ.ਐੱਚ.ਓ. ਜਾਗਰ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਉਰਫ ਦੀਪਾ ਪੁੱਤਰ ਦਵਿੰਦਰ ਸਿੰਘ ਵਾਸੀ ਧਰਮਕੋਟ, ਸੁਖਵਿੰਦਰ ਸਿੰਘ ਉਰਫ ਸੰਨੀ ਪੁੱਤਰ ਤਰਲੋਚਨ ਸਿੰਘ ਵਾਸੀ ਕਰਿਆਮ (ਥਾਣਾ ਸਦਰ ਨਵਾਂਸ਼ਹਿਰ) ਤੇ ਬਲਵਿੰਦਰ ਸਿੰਘ ਉਰਫ ਬਿੰਦਾ ਪੁੱਤਰ ਅਵਤਾਰ ਸਿੰਘ ਵਾਸੀ ਮਜਾਰਾ ਜੱਟਾ ਜ਼ਿਲਾ ਨਵਾਂਸ਼ਹਿਰ ਨੂੰ ਇਕ 14 ਸਾਲਾ ਲੜਕੀ ਨਾਲ ਜਬਰ-ਜ਼ਨਾਹ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਨੂੰ ਅੱਜ ਮਾਣਯੋਗ ਜੱਜ ਬਲਾਚੌਰ ਦੀ ਅਦਾਲਤ 'ਚ ਪੇਸ਼ ਕੀਤਾ ਸੀ, ਜਿਥੋਂ ਉਨ੍ਹਾਂ ਨੂੰ ਲੁਧਿਆਣਾ ਜੇਲ ਭੇਜ ਦਿੱਤਾ ਗਿਆ।
