ਪੰਜਾਬੀਓ! ਅੱਜ ਸੋਚ-ਸਮਝ ਕੇ ਨਿਕਲਿਓ ਘਰੋਂ, ਸਾਰੇ Main ਹਾਈਵੇਅ ਰਹਿਣਗੇ ਬੰਦ
Saturday, Oct 26, 2024 - 12:11 PM (IST)
ਚੰਡੀਗੜ੍ਹ/ਜਲੰਧਰ (ਅੰਕੁਰ) : ਝੋਨੇ ਦੀ ਖ਼ਰੀਦ ਅਤੇ ਡੀ. ਏ. ਪੀ. ਖ਼ਾਦ ਦੀ ਕਮੀ ਦਾ ਹੱਲ ਨਾ ਹੋਣ ’ਤੇ ਕਿਸਾਨਾਂ ਵੱਲੋਂ 26 ਅਕਤੂਬਰ ਮਤਲਬ ਕਿ ਅੱਜ ਪੂਰੇ ਪੰਜਾਬ ਦੇ ਵੱਡੇ ਸ਼ਹਿਰਾਂ ਨੂੰ ਜੋੜਦੇ ਮੁੱਖ ਮਾਰਗ ਜਾਮ ਕੀਤੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਵਲੋਂ ਦੁਪਹਿਰ 1 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਸਾਰੇ ਮੁੱਖ ਹਾਈਵੇਅ ਜਾਮ ਕੀਤੇ ਜਾਣਗੇ। ਇਸ ਲਈ ਜੇਕਰ ਤੁਹਾਡਾ ਅੱਜ ਸਫ਼ਰ ਕਰਨ ਦਾ ਪ੍ਰੋਗਰਾਮ ਹੈ ਤਾਂ ਸੋਚ-ਸਮਝ ਕੇ ਹੀ ਘਰੋਂ ਨਿਕਲੋ ਕਿਉਂਕਿ ਸੜਕਾਂ 'ਤੇ ਤੁਹਾਨੂੰ ਖੱਜਲ ਹੋਣਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਡੇਂਗੂ ਨਾਲ ਪੀੜਤ MP ਮੀਤ ਹੇਅਰ ਦੀ ਸਿਹਤ ਬਾਰੇ ਤਾਜ਼ਾ Update, ਡਾਕਟਰ ਕਰ ਰਹੇ ਇਲਾਜ
ਇਸ ਸਬੰਧੀ ਐਲਾਨ ਕਿਸਾਨ-ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗ਼ੈਰ-ਰਾਜਨੀਤਕ ਵੱਲੋਂ ਚੰਡੀਗੜ੍ਹ ਦੇ ਕਿਸਾਨ ਭਵਨ ’ਚ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ। ਇਸ ਮੌਕੇ ਸਰਵਣ ਸਿੰਘ ਪੰਧੇਰ, ਸੁਰਜੀਤ ਸਿੰਘ ਫੂਲ, ਸਤਨਾਮ ਸਿੰਘ ਬਹਿਰੂ ਤੇ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰਾਂ ਵੱਲੋਂ ਝੋਨੇ ਦੀ ਖ਼ਰੀਦ ਨੂੰ ਬਹਾਨੇ ਬਣਾ ਕੇ ਉਲਝਾਇਆ ਗਿਆ ਹੈ, ਉਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸਰਕਾਰਾਂ ਕਿਸਾਨਾਂ ਨੂੰ ਸਰਕਾਰੀ ਖ਼ਰੀਦ ਤੋਂ ਹਤਾਸ਼ ਕਰ ਕੇ ਪ੍ਰਾਈਵੇਟ ਖਿਡਾਰੀਆਂ ਦੇ ਅੱਗੇ ਸ਼ਿਕਾਰ ਵਾਂਗ ਸੁੱਟਣ ਦੀ ਨੀਤੀ ਤਹਿਤ ਕੰਮ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਆ ਰਹੀ ਮਾਲਗੱਡੀ 'ਚੋਂ ਕੱਚਾ ਤੇਲ ਲੀਕ! ਵੱਡਾ ਹਾਦਸਾ ਹੋਣੋਂ ਟਲਿਆ (ਵੀਡੀਓ)
ਇਸ ਲਈ ਮੋਗਾ, ਸੰਗਰੂਰ, ਫਗਵਾੜਾ ਤੇ ਬਟਾਲਾ ’ਚ ਸੜਕੀ ਆਵਾਜਾਈ ਜਾਮ ਕਰ ਕੇ ਧਰਨਾ-ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਸੜਕਾਂ ਜਾਮ ਨਹੀਂ ਕਰਨਾ ਚਾਹੁੰਦੇ ਪਰ ਅੱਜ ਮਸਲਾ ਕਿਸਾਨ ਦੇ ਜਿਊਣ-ਮਰਨ ਦਾ ਬਣ ਚੁੱਕਾ ਹੈ। ਇਸ ਮੌਕੇ ਸਤਨਾਮ ਸਿੰਘ ਬਹਿਰੂ, ਗੁਰਅਮਨੀਤ ਸਿੰਘ ਮਾਂਗਟ, ਤੇਜਬੀਰ ਸਿੰਘ ਪੰਜੋਖਰਾ, ਅਮਰਜੀਤ ਸਿੰਘ ਮੋਹੜੀ, ਦਿਲਬਾਗ ਸਿੰਘ ਹਰੀਗੜ੍ਹ, ਜੰਗ ਸਿੰਘ ਭਟੇੜੀ, ਗੁਰਵਿੰਦਰ ਸਿੰਘ ਸਦਰਪੁਰਾ, ਗੁਰਦੀਪ ਸਿੰਘ ਸਮੇਤ ਹੋਰ ਸੀਨੀਅਰ ਆਗੂ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8