ਆਲ ਇੰਡੀਆ ਖੱਤਰੀ ਸਭਾ ਦੀਆਂ ਮੀਟਿੰਗਾਂ 17 ਫਰਵਰੀ ਤੋਂ 19 ਮਾਰਚ ਤਕ ਹੋਣਗੀਆਂ : ਸਹਿਗਲ

02/18/2018 10:35:52 AM

ਫਗਵਾੜਾ (ਰੁਪਿੰਦਰ ਕੌਰ) - ਆਲ ਇੰਡੀਆ ਖੱਤਰੀ ਸਭਾ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ 'ਚ ਖੱਤਰੀ ਪਰਿਵਾਰਾਂ ਨਾਲ ਵਾਪਰ ਰਹੀਆਂ ਘਟਨਾਵਾਂ, ਅੱਤਿਆਚਾਰ ਤੇ ਅੱਤਵਾਦ ਦੇ ਦੌਰ ਸਮੇਂ ਮਾਰੇ ਗਏ ਖੱਤਰੀ ਪਰਿਵਾਰਾਂ ਦੀ ਬਿਹਤਰੀ ਲਈ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਖੱਤਰੀ ਸਮਾਜ ਨੂੰ ਆ ਰਹੀਆਂ ਦਿੱਕਤਾਂ ਬਾਰੇ ਵੀ ਚਰਚਾ ਹੋਈ। ਸਮਾਜਿਕ ਬੁਰਾਈਆਂ ਤੇ ਨਸ਼ੇ ਵਰਗੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਵੀ ਖੱਤਰੀ ਸਭਾ ਵੱਲੋਂ ਦਿੱਤੇ ਸਹਿਯੋਗ 'ਤੇ ਵੀ ਵਿਚਾਰ-ਵਟਾਂਦਰਾ ਹੋਇਆ। ਖੱਤਰੀ ਸਭਾ ਵੱਲੋਂ ਪਿਛਲੇ ਸਾਲ ਦੌਰਾਨ ਕੀਤੇ ਸੋਸ਼ਲ ਸਮਾਗਮਾਂ ਦਾ ਜ਼ਿਕਰ ਵੀ ਹੋਇਆ।  ਸਹਿਗਲ ਨੇ ਦੱਸਿਆ ਕਿ ਵੱਖ-ਵੱਖ ਸਟੇਟਾਂ ਤੇ ਯੂਨੀਟੈਰੇਟਰੀ (ਯੂ. ਟੀ.) ਤੋਂ ਵੀ ਆਗੂ ਨੈਸ਼ਨਲ ਕਾਨਫਰੰਸ 'ਚ ਪਹੁੰਚਣਗੇ, ਜੋ 3 ਦਿਨ ਚੱਲੇਗੀ ਤੇ ਇਹ ਮੀਟਿੰਗਾਂ ਖਤਮ ਹੋਣ ਬਾਅਦ ਤੁਰੰਤ ਤਰੀਕਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਤੇ ਇਹ ਕਾਨਫਰੰਸ 'ਚ ਪਹਿਲੇ ਦਿਨ ਡੈਲੀਗੇਟ ਹਿੱਸਾ ਲੈਣਗੇ, ਦੂਸਰੇ ਦਿਨ ਸਮੂਹ ਭਾਰਤ ਦੇ ਜ਼ਿਲਾ ਪ੍ਰਧਾਨ ਤੇ ਤੀਸਰੇ ਦਿਨ ਸਟੇਟ ਤੇ ਯੂਨੀਟੈਰੇਟਰੀ ਦੇ ਖੱਤਰੀ ਸਭਾ ਪ੍ਰਧਾਨ ਸਮੇਤ ਕਾਰਜਕਾਰਨੀ ਕਮੇਟੀ ਦੇ ਮੈਂਬਰ ਹਿੱਸਾ ਲੈਣਗੇ।  ਇਸ ਮੀਟਿੰਗ 'ਚ ਪ੍ਰਦੀਪ ਚੋਪੜਾ, ਨੋਨੀ ਲੂੰਬਾ, ਰੋਹਿਤ ਮਲਹੋਤਰਾ, ਵਰਿੰਦਰ ਵਰਮਾ, ਓ. ਪੀ. ਉੱਪਲ, ਜੇ. ਐੱਲ. ਉੱਪਲ, ਐੱਚ. ਕੇ. ਸਹਿਗਲ, ਕੇ. ਸੀ. ਵਰਮਾ, ਵੀ. ਕੇ. ਮੜੀਆ, ਐੱਸ. ਕੇ. ਪੁਰੀ, ਰਾਜੀਵ ਵਰਮਾ, ਐੱਸ. ਕੇ. ਚੋਪੜਾ, ਰਮਨ ਨਹਿਰਾ ਸਮੇਤ ਹੋਰ ਵੀ ਆਗੂ ਸ਼ਾਮਲ ਸਨ।


Related News