ਕਾਫੀ ਸਮੇਂ ਬਾਅਦ ਫਿਰ ਜਾਗਿਆ ਸਿਹਤ ਵਿਭਾਗ, ਸਾਰੇ ਸਿਵਲ ਸਰਜਨਾਂ ਨੂੰ ਪੀਣ ਵਾਲੇ ਪਾਣੀ ਦੀ ਜਾਂਚ ਦੇ ਦਿੱਤੇ ਨਿਰਦੇਸ਼

06/22/2023 6:32:31 PM

ਲੁਧਿਆਣਾ (ਪੰਕਜ) : ਪੀਣ ਵਾਲੇ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਲਈ ਪੀਣ ਵਾਲੇ ਪਾਣੀ ਦੀ ਸਮੇਂ-ਸਮੇਂ ’ਤੇ ਕਰਵਾਈ ਜਾਣ ਵਾਲੀ ਜਾਂਚ ਬੇਹੱਦ ਜ਼ਰੂਰੀ ਹੁੰਦੀ ਹੈ। ਅਜਿਹੇ ’ਚ ਪਾਣੀ ਦੇ ਸੈਂਪਲ ਟੈਸਟ ਹੋਣੇ ਬਹੁਤ ਜ਼ਰੂਰੀ ਹਨ। ਸੂਬੇ ਦੇ ਪ੍ਰਮੁੱਖ ਸਕੱਤਰ ਨੇ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਸਾਰੇ ਜ਼ਿਲਿਆਂ ’ਚ ਰੁਟੀਨ ਪਾਣੀ ਦੇ ਸੈਂਪਲ ਨਿਯਮਾਂ ਨਾਲ ਜਾਂਚ ਲਈ ਭੇਜਣ ਨੂੰ ਕਿਹਾ ਹੈ। ਸੂਬੇ ਦੇ ਬੈਕਟੀਰੀਆਲਾਜਿਸਟ ਮੁਤਾਬਕ ਪੀਣ ਵਾਲੇ ਪਾਣੀ ਦੇ ਸੈਂਪਲ ਬਹੁਤ ਘੱਟ ਜਾਂਚ ਲਈ ਉਨ੍ਹਾਂ ਕੋਲ ਆਉਂਦੇ ਹਨ, ਜਦੋਂਕਿ ਲੋਕਾਂ ਦੇ ਹਿੱਤ ਲਈ ਪਾਣੀ ਦੀ ਨਿਯਮ ਨਾਲ ਜਾਂਚ ਜ਼ਰੂਰੀ ਹੈ। ਉਨ੍ਹਾਂ ਨੇ ਸਿਵਲ ਸਰਜਨਾਂ ਨੂੰ ਕਿਹਾ ਕਿ ਤੁਰੰਤ ਪਾਣੀ ਦੀ ਜਾਂਚ ਲਈ ਸੈਂਪਲ ਲੈਬ ’ਚ ਭੇਜੇ ਜਾਣ।

ਇਹ ਵੀ ਪੜ੍ਹੋ : 8.49 ਕਰੋੜ ਦੀ ਲੁੱਟ ਦੇ ਮਾਮਲੇ ’ਚ ਪੁਲਸ ਕਮਿਸ਼ਨਰ ਵਲੋਂ ਕੀਤਾ ਨਵਾਂ ਖੁਲਾਸਾ 

ਕਿਸ ਜਗ੍ਹਾ ਪੀਣ ਵਾਲੇ ਪਾਣੀ ’ਤੇ ਦੇਣਾ ਪਵੇਗਾ ਜ਼ਿਆਦਾ ਧਿਆਨ
ਸਿਹਤ ਅਧਿਕਾਰੀ ਪਾਣੀ ਦੀ ਜਾਂਚ ਲਈ ਧਾਰਮਿਕ ਥਾਵਾਂ ਜਿਵੇਂ ਗੁਰਦੁਆਰਾ ਸਾਹਿਬ, ਮੰਦਰ, ਮਸਜਿਦ, ਬੱਸ ਅੱਡਾ, ਰੇਲਵੇ ਸਟੇਸ਼ਨ ਤੋਂ ਇਲਾਵਾ ਆਇਸ ਫੈਕਟਰੀਆਂ, ਸੋਡਾ ਵਾਟਰ ਫੈਕਟਰੀਆਂ, ਢਾਬੇ ਆਦਿ ਤੋਂ ਪਾਣੀ ਦੇ ਸੈਂਪਲ ਜਾਂਚ ਲਈ ਜਾਣੇ ਚਾਹੀਦੇ ਹਨ। ਪੀਣ ਦੇ ਪਾਣੀ ਦੇ ਵੱਧ ਤੋਂ ਵੱਧ ਸੈਂਪਲ ਲੈਣ ਦੇ ਨਿਰਦੇਸ਼ ਸਬੰਧਤ ਅਧਿਕਾਰੀਆਂ ਵਲੋਂ ਮੁਲਾਜ਼ਮਾਂ ਨੂੰ ਦਿੱਤੇ ਜਾਣ ਤਾਂ ਕਿ ਸਮੇਂ ਸਿਰ ਗੰਦਾ ਪਾਣੀ ਪੀਣ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਧਰਮਿੰਦਰ ਨੇ ਪੋਤੇ ਦੇ ਵਿਆਹ ਦੀ ਡਾਂਗੋ ਨਹੀਂ ਭੇਜੀ ‘ਭੇਲੀ’, ਪਿੰਡ ਵਾਸੀ ਨਿਰਾਸ਼

ਸਿੱਖਿਆ ਸੰਸਥਾਵਾਂ ’ਤੇ ਵੀ ਹੋਵੇਗਾ ਫੋਕਸ
ਸਿਹਤ ਅਧਿਕਾਰੀਆਂ ਮੁਤਾਬਕ ਪੀਣ ਵਾਲੇ ਪਾਣੀ ਦੀ ਸੈਂਪÇਲਿੰਗ ’ਚ ਸਿੱਖਿਆ ਸੰਸਥਾਵਾਂ ’ਤੇ ਖਾਸ ਫੋਕਸ ਹੋਵੇਗਾ, ਜਿਸ ’ਚ ਸਰਕਾਰੀ ਸਕੂਲ, ਪ੍ਰਾਈਵੇਟ ਸਕੂਲ, ਇੰਸਟੀਚਿਊਸ਼ਨ, ਸਰਕਾਰੀ ਕਾਲਜ, ਇੰਜੀਨੀਅਰਿੰਗ ਕਾਲਜ ਆਦਿ ਤੋਂ ਵੀ ਨਿਯਮ ਨਾਲ ਪਾਣੀ ਦੇ ਸੈਂਪਲ ਜਾਂਚ ਲਈ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਮੁਹੱਲਾ ਕਾਲੋਨੀਆਂ ਆਬਾਦੀ ਵਾਲੇ ਇਲਾਕਿਆਂ ਜਿੱਥੇ ਬੀਮਾਰੀ ਫੈਲਣ ਦਾ ਸ਼ੱਕ ਹੋਵੇ, ਉੱਥੋਂ ਵੀ ਪਾਣੀ ਦੇ ਸੈਂਪਲ ਤੁਰੰਤ ਜਾਂਚ ਲਈ ਭੇਜੇ ਜਾਣ।

ਇਹ ਵੀ ਪੜ੍ਹੋ :  ਨਿਗਮ ਕਮਿਸ਼ਨਰ ਨੇ ਇਕੋਂ ਝਟਕੇ ’ਚ ਬਦਲ ਦਿੱਤੇ 16 ਜੇ. ਈ.

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News