ਪਾਕਿਸਤਾਨ ਦੀ ਇਕਲੌਤੀ ਰੇਲਗੱਡੀ, ਜੋ ਇੰਜਣ ਨਹੀਂ ਘੋੜਾ ਚਲਾਉਂਦੈ

12/21/2023 10:37:43 AM

ਗੁਰਦਾਸਪੁਰ (ਵਿਨੋਦ) - ਪਾਕਿਸਤਾਨ ਵਿਚ ਅੱਜ ਵੀ ਕਈ ਅਜਿਹੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਵੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਫਿਲਹਾਲ ਜਿਸ ਚੀਜ਼ ਦੀ ਗੱਲ ਕਰ ਰਹੇ ਹਾਂ, ਉਹ ਹੈ ਇਥੋਂ ਦੀ ਇਕ ਰੇਲ ਗੱਡੀ। ਪਾਕਿਸਤਾਨ ’ਚ ਇਹ ਇਕਲੌਤੀ ਅਜਿਹੀ ਰੇਲ ਗੱਡੀ ਹੈ,ਜਿਸ ਨੂੰ ਚਲਾਉਣ ਲਈ ਇੰਜਣ ਦਾ ਨਹੀਂ, ਬਲਕਿ ਘੋੜੇ ਦਾ ਇਸਤੇਮਾਲ ਹੁੰਦਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਵੱਲੋਂ ਇਸ ਇਲਾਕੇ 'ਚ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ

ਸੂਤਰਾਂ ਅਨੁਸਾਰ ਪਾਕਿਸਤਾਨ ’ਚ ਇਹ ਘੋੜੇ ਨਾਲ ਚੱਲਣ ਵਾਲੀ ਰੇਲ ਗੱਡੀ, ਜਿਸ ਨੂੰ ਪਾਕਿਸਤਾਨੀ ਘੋੜਾ ਰੇਲ ਕਹਿੰਦੇ ਹਨ, ਦੀ ਸ਼ੁਰੂਆਤ ਸਾਲ 1903 ਵਿਚ ਹੋਈ ਸੀ ਪਰ ਇੰਨੀ ਤਰੱਕੀ ਦੇ ਬਾਅਦ ਵੀ ਇੱਥੇ ਇਸ ਰੇਲ ਨੂੰ ਘੋੜਾ ਹੀ ਖਿੱਚਦਾ ਹੈ। ਇਸ ਰੇਲ ਲਈ ਬਕਾਇਦਾ ਪਟੜੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ ’ਤੇ ਇਹ ਰੇਲ ਗੱਡੀ ਦੌੜਦੀ ਹੈ, ਜੋ ਪਾਕਿਸਤਾਨ ਦੇ ਫੈਸਲਾਬਾਦ ਵਿਚ ਚੱਲਦੀ ਹੈ। ਵੰਡ ਤੋਂ ਪਹਿਲਾਂ ਜਦ ਪਾਕਿਸਤਾਨ ਭਾਰਤ ਦਾ ਹਿੱਸਾ ਸੀ, ਉਦੋਂ 1903 ਵਿਚ ਇਹ ਰੇਲ ਗੱਡੀ ਦੀ ਸ਼ੁਰੂਆਤ ਫੈਸਲਾਬਾਦ ਵਿਚ ਰਹਿਣ ਵਾਲੇ ਇੰਜੀਨੀਅਰ ਗੰਗਾਰਾਮ ਨੇ ਕੀਤੀ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


sunita

Content Editor

Related News