ਤੰਬਾਕੂ ਵੇਚਣ ਵਾਲੇ 4 ਦੁਕਾਨਦਾਰਾਂ ਦੇ ਕੱਟੇ ਚਲਾਨ, 6 ਵਿਅਕਤੀਆਂ ਨੂੰ ਦਿੱਤੀ ਚੇਤਾਵਨੀ

12/14/2017 7:21:04 AM

ਕਪੂਰਥਲਾ, (ਮੱਲ੍ਹੀ)- ਐੱਸ. ਐੱਮ. ਓ. ਕਾਲਾ ਸੰਘਿਆਂ ਡਾ. ਸੀਮਾ ਦੀ ਰਹਿਨੁਮਾਈ ਤੇ ਮੈਡੀਕਲ ਅਫਸਰ ਇੰਚਾਰਜ ਭਾਣੋਲੰਘਾ ਡਾ. ਗੁਣਤਾਸ ਦੀ ਨਿਗਰਾਨੀ ਹੇਠ ਅੱਜ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਰੰਧਾਵਾ ਵਲੋਂ ਰੇਲ ਕੋਚ ਫੈਕਟਰੀ ਤੇ ਸ਼ੇਖੂਪੁਰ ਦੇ ਏਰੀਏ 'ਚ ਬਣੇ ਖੋਖਿਆਂ ਤੇ ਦੁਕਾਨਦਾਰਾਂ ਵਲੋਂ ਤੰਬਾਕੂ ਵਾਲੀਆਂ ਵਸਤਾਂ ਵੇਚਣ ਦੇ ਦੋਸ਼ ਤਹਿਤ 4 ਦੁਕਾਨਦਾਰਾਂ ਦੇ ਤੰਬਾਕੂਨੋਸ਼ੀ ਮੁਹਿੰਮ ਤਹਿਤ ਚਲਾਨ ਕੱਟੇ ਤੇ 6 ਵਿਅਕਤੀਆਂ ਨੂੰ ਜਨਤਕ ਥਾਵਾਂ 'ਤੇ ਤੰਬਾਕੂ ਸੇਵਨ ਕਰਨ ਦੇ ਦੋਸ਼ 'ਚ ਚੇਤਾਵਨੀ ਦੇ ਕੇ ਛੱਡਿਆ। ਹੈਲਥ ਇੰਸਪੈਕਟਰ ਗੁਰਿੰਦਰ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਪਾਬੰਦੀਸ਼ੁਦਾ ਤੰਬਾਕੂ ਵਸਤਾਂ ਵੇਚਣ ਦੇ ਜੁਰਮ ਤਹਿਤ ਉਕਤ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ ਹਨ। ਇਸੇ ਤਰ੍ਹਾਂ ਪਬਲਿਕ ਥਾਵਾਂ 'ਤੇ ਸਿਗਰਟਨੋਸ਼ੀ ਕਰਨ ਦੀ ਮਨਾਹੀ ਹੈ ਤੇ ਜੋ ਵਿਅਕਤੀ ਪਬਲਿਕ ਥਾਵਾਂ 'ਤੇ ਸਿਗਰਟਨੋਸ਼ੀ ਕਰ ਰਹੇ ਸਨ, ਨੂੰ ਸਖਤ ਚੇਤਾਵਨੀ ਦੇ ਕੇ ਛੱਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਦੇ ਸੇਵਨ ਨਾਲ ਸਿਹਤ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ ਤੇ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ 'ਤੇ ਸਿਗਰਟਨੋਸ਼ੀ ਕਰਨ ਤੇ ਸ਼ਰੇਆਮ ਦੁਕਾਨਾਂ, ਖੋਖਿਆਂ 'ਤੇ ਤੰਬਾਕੂ ਵਾਲੀਆਂ ਵਸਤਾਂ ਵੇਚਣ ਵਾਲਿਆਂ ਨੂੰ ਹਰਗਿਜ਼ ਬਖਸ਼ਿਆ ਨਹੀਂ ਜਾਵੇਗਾ। 


Related News