ਪੰਜਾਬ ਲਈ ਜਾਰੀ ਹੋਇਆ ਅਲਰਟ, ਵਧਾਈ ਗਈ ਚੌਕਸੀ
Tuesday, Sep 17, 2024 - 06:33 PM (IST)
ਚੰਡੀਗੜ੍ਹ : ਸੁਰੱਖਿਆ ਏਜੰਸੀਆਂ ਨੇ ਪੰਜਾਬ ਲਈ ਅਲਰਟ ਜਾਰੀ ਕੀਤਾ ਹੈ। ਸੁਰੱਖਿਆ ਏਜੰਸੀ ਨੇ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਅੱਤਵਾਦੀ ਹਰਵਿੰਦਰ ਰਿੰਦਾ ਅਤੇ ਅਮਰੀਕਾ ਸਥਿਤ ਗੈਂਗਸਟਰ ਹੈਪੀ ਪਾਸੀਆਂ ਦੀ ਮਦਦ ਨਾਲ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਤਿਉਹਾਰਾਂ ਦੌਰਾਨ ਵੱਡੀ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਿਆਰੀ 'ਚ ਹੈ। ਇਸ ਲਈ ਚੰਡੀਗੜ੍ਹ ਗ੍ਰਨੇਡ ਧਮਾਕੇ ਦੇ ਮੁਲਜ਼ਮ ਰੋਹਨ ਮਸੀਹ ਅਤੇ ਵਿਸ਼ਾਲ ਮਸੀਹ ਦੀ ਮਦਦ ਲਈ ਜਾਣੀ ਸੀ।
ਇਹ ਵੀ ਪੜ੍ਹੋ : ਜਲੰਧਰ ਨੇੜਿਓਂ ਅਗਵਾ ਕੀਤੇ ਐੱਨ. ਆਰ. ਆਈ. ਦਾ ਕਤਲ
ਕੁਝ ਦਿਨਾਂ ਬਾਅਦ ਹੈਪੀ ਨੇ ਰੋਹਨ ਅਤੇ ਵਿਸ਼ਾਲ ਨੂੰ ਪੰਜਾਬ ਵਿਚ ਆਪਣੇ 20 ਦੇ ਕਰੀਬ ਲੋਕਾਂ ਨਾਲ ਸੰਪਰਕ ਕਰਵਾਉਣਾ ਸੀ, ਜਿਨ੍ਹਾਂ ਨੇ ਵਿਸ਼ਾਲ ਅਤੇ ਰੋਹਨ ਨੂੰ ਲੋੜੀਂਦੀ ਵਿਸਫੋਟਕ ਸਮੱਗਰੀ ਮੁਹੱਈਆ ਕਰਵਾਉਣੀ ਸੀ। ਰੋਹਨ ਅਤੇ ਵਿਸ਼ਾਲ ਨੇ ਪੁੱਛਗਿੱਛ ਦੌਰਾਨ ਸੁਰੱਖਿਆ ਏਜੰਸੀਆਂ ਨੂੰ ਇਸ ਗੱਲ ਦਾ ਖੁਲਾਸਾ ਕੀਤਾ ਪਰ ਵਿਸ਼ਾਲ ਅਤੇ ਰੋਹਨ ਹੈਪੀ ਦੇ ਸਲੀਪਰ ਸੈੱਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਪੁਲਸ ਨੇ ਫੜ ਲਏ। ਹੈਪੀ ਨੇ ਵਿਸ਼ਾਲ ਅਤੇ ਰੋਹਨ ਨੂੰ ਚੰਡੀਗੜ੍ਹ ਦਾ ਟੀਚਾ ਪੂਰਾ ਕਰਕੇ ਜੰਮੂ-ਕਸ਼ਮੀਰ ਜਾਣ ਦਾ ਹੁਕਮ ਵੀ ਦਿੱਤਾ ਸੀ। ਉੱਥੇ ਉਸ ਦਾ ਸਲੀਪਰ ਸੈੱਲ ਉਸ ਨਾਲ ਸੰਪਰਕ ਕਰਕੇ ਅਗਲੀ ਰਣਨੀਤੀ ਬਣਾਏ ਜਾਣੀ ਸੀ। ਜਿਸ ਤਹਿਤ ਤਿਉਹਾਰਾਂ ਦੇ ਦਿਨਾਂ ਦੌਰਾਨ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਣਾ ਸੀ।
ਇਹ ਵੀ ਪੜ੍ਹੋ : ਬਠਿੰਡਾ 'ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ, ਘਟਨਾ ਦੇਖ ਕੰਬ ਗਿਆ ਪੂਰਾ ਪਿੰਡ
ਸੁਰੱਖਿਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ
ਸੂਤਰਾਂ ਮੁਤਾਬਕ ਰੋਹਨ ਅਤੇ ਵਿਸ਼ਾਲ ਦੇ ਖੁਲਾਸੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਪੰਜਾਬ 'ਚ ਭਾਰਤ-ਪਾਕਿਸਤਾਨ ਦੀ ਸਰਹੱਦ 'ਤੇ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਸਰਹੱਦੀ ਖੇਤਰ 'ਚ ਸੁਰੱਖਿਆ ਵੀ ਵਧਾ ਦਿੱਤੀ ਹੈ। ਸਰਹੱਦੀ ਇਲਾਕਿਆਂ ਵਿਚ ਦਿਨ ਅਤੇ ਰਾਤ ਵਿਸ਼ੇਸ਼ ਨਾਕਾਬੰਦੀ ਵੀ ਕੀਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਹੈਪੀ ਦਾ ਨੈੱਟਵਰਕ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਅਤੇ ਜੰਮੂ-ਕਸ਼ਮੀਰ ਤੱਕ ਫੈਲਿਆ ਹੋਇਆ ਹੈ। ਇਨ੍ਹਾਂ ਖੇਤਰਾਂ ਵਿਚ ਹੈਪੀ ਨੇ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਲੁਭਾਇਆ ਅਤੇ ਆਪਣੇ ਨੈੱਟਵਰਕ ਵਿਚ ਸ਼ਾਮਲ ਕੀਤਾ।ਫਿਲਹਾਲ ਮੁਲਜ਼ਮਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਫਗਵਾੜਾ 'ਚ ਤਣਾਅਪੂਰਨ ਹੋਇਆ ਮਾਹੌਲ, ਵੱਡੀ ਗਿਣਤੀ 'ਚ ਪਹੁੰਚੀ ਪੁਲਸ ਫੋਰਸ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8