ਮੋਦੀ ਦੇ ਦੌਰੇ ਤੋਂ ਪਹਿਲਾਂ ਪੁਲਸ ਅਲਰਟ : ਜਲੰਧਰ ਪਹੁੰਚੀਆਂ ਗੁਜਰਾਤ ਪੁਲਸ ਦੀਆਂ 2 ਕੰਪਨੀਆਂ, ਸੰਭਾਲਣਗੀਆਂ ਮੋਰਚਾ

Monday, May 20, 2024 - 06:11 AM (IST)

ਮੋਦੀ ਦੇ ਦੌਰੇ ਤੋਂ ਪਹਿਲਾਂ ਪੁਲਸ ਅਲਰਟ : ਜਲੰਧਰ ਪਹੁੰਚੀਆਂ ਗੁਜਰਾਤ ਪੁਲਸ ਦੀਆਂ 2 ਕੰਪਨੀਆਂ, ਸੰਭਾਲਣਗੀਆਂ ਮੋਰਚਾ

ਜਲੰਧਰ (ਪੁਨੀਤ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰਚਾਰ ਲਈ 23 ਮਈ ਨੂੰ ਪੰਜਾਬ ਆ ਰਹੇ ਹਨ ਤੇ ਇਸੇ ਲੜੀ ਤਹਿਤ 24 ਮਈ ਨੂੰ ਜਲੰਧਰ ’ਚ ਰੈਲੀ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਵਲੋਂ ਇਸ ਰੈਲੀ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਤੈਅ ਕਰ ਲਿਆ ਗਿਆ ਹੈ, ਜਿਸ ਕਾਰਨ ਪੰਜਾਬ ’ਚ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਮੁਸਤੈਦ ਹੋ ਗਈਆਂ ਹਨ।

ਸਥਾਨਕ ਪੁਲਸ ਪ੍ਰਸ਼ਾਸਨ ਨੇ ਮੋਦੀ ਦੇ ਪ੍ਰੋਗਰਾਮਾਂ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ ਤੇ ਸੁਰੱਖਿਆ ਪਹਿਲਾਂ ਨਾਲੋਂ ਵੀ ਵਧਾ ਦਿੱਤੀ ਗਈ ਹੈ। ਇਸ ਸਿਲਸਿਲੇ ’ਚ ਆਉਣ ਵਾਲੇ 3-4 ਦਿਨਾਂ ’ਚ ਸੁਰੱਖਿਆ ਪ੍ਰਬੰਧ ਹੋਰ ਵੀ ਸਖ਼ਤ ਨਜ਼ਰ ਆਉਣਗੇ।

ਇਹ ਖ਼ਬਰ ਵੀ ਪੜ੍ਹੋ : ਮਾਸੀ ਦੇ ਨਾਬਾਲਗ ਮੁੰਡੇ ਦੀ ਸ਼ਰਮਨਾਕ ਕਰਤੂਤ, ਨਾਬਾਲਗ ਭੈਣ ਨਾਲ ਕੀਤਾ ਜਬਰ-ਜ਼ਿਨਾਹ

ਸੁਰੱਖਿਆ ਤਹਿਤ ਚੋਣਾਂ ਅਮਨ-ਅਮਾਨ ਨਾਲ ਕਰਵਾਉਣ ਲਈ ਪੰਜਾਬ ’ਚ ਗੁਜਰਾਤ ਪੁਲਸ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਜਲੰਧਰ ਪੁਲਸ ਕਮਿਸ਼ਨਰੇਟ ਅਧੀਨ ਕੰਮ ਕਰਨ ਲਈ ਐਤਵਾਰ ਨੂੰ 2 ਕੰਪਨੀਆਂ ਰੇਲ ਗੱਡੀ ਰਾਹੀਂ ਸਿਟੀ ਰੇਲਵੇ ਸਟੇਸ਼ਨ ’ਤੇ ਪੁੱਜੀਆਂ। ਗੁਜਰਾਤ ਪੁਲਸ ਦੇ ਜਵਾਨਾਂ ਦੀਆਂ ਉਪਰੋਕਤ ਕੰਪਨੀਆਂ ਜਲੰਧਰ ’ਚ ਤਾਇਨਾਤ ਹੋਣਗੀਆਂ ਤੇ ਸੰਭਾਵਿਤ ਤੌਰ ’ਤੇ ਸੋਮਵਾਰ ਤੋਂ ਮੋਰਚਾ ਸੰਭਾਲਣਗੀਆਂ। ਅਧਿਕਾਰੀਆਂ ਨੇ ਦੱਸਿਆ ਕਿ 5ਵੇਂ ਪੜਾਅ ਦੀ ਵੋਟਿੰਗ ਤੋਂ ਬਾਅਦ ਕਈ ਹੋਰ ਕੰਪਨੀਆਂ ਪੰਜਾਬ ਆਉਣਗੀਆਂ।

ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ ਉਕਤ ਕੰਪਨੀਆਂ ਦੂਜੇ ਸੂਬਿਆਂ ’ਚ ਚੋਣਾਂ ਕਰਵਾਉਣ ਤੋਂ ਬਾਅਦ ਐਤਵਾਰ ਨੂੰ ਪੰਜਾਬ ਪਹੁੰਚੀਆਂ ਹਨ ਤੇ ਸੰਭਾਵਨਾ ਹੈ ਕਿ 4 ਜੂਨ ਤੋਂ ਬਾਅਦ ਵਾਪਸ ਜਾਣਗੀਆਂ। ਅਧਿਕਾਰਿਕ ਜਾਣਕਾਰਾਂ ਨੇ ਦੱਸਿਆ ਕਿ ਕੁਲ 7 ਕੰਪਨੀਆਂ ਪੰਜਾਬ ਪਹੁੰਚੀਆਂ ਹਨ, ਜਿਨ੍ਹਾਂ ਨੂੰ ਵੱਖ-ਵੱਖ ਜ਼ਿਲਿਆਂ ’ਚ ਭੇਜ ਕੇ ਤਾਇਨਾਤ ਕੀਤਾ ਗਿਆ ਹੈ।

PunjabKesari

ਜਲੰਧਰ ਪੁੱਜੀਆਂ 2 ਕੰਪਨੀਆਂ ਰਾਜਸਥਾਨ, ਗੁਜਰਾਤ ਤੇ ਆਂਧਰਾ ਪ੍ਰਦੇਸ਼ ਦੀਆਂ ਚੋਣਾਂ ਦੇ ਵੱਖ-ਵੱਖ ਪੜਾਵਾਂ ਤੋਂ ਬਾਅਦ ਪੰਜਾਬ ਆਈਆਂ ਹਨ। ਪੰਜਾਬ ’ਚ 7ਵੇਂ ਪੜਾਅ ਦੀ ਵੋਟਿੰਗ ’ਚ ਇਨ੍ਹਾਂ ਦੀ ਡਿਊਟੀ ਲੱਗੀ ਹੈ।

ਲੋਕ ਸਭਾ ਚੋਣਾਂ ਤਹਿਤ 4 ਪੜਾਵਾਂ ਦੀ ਵੋਟਿੰਗ ਹੋ ਚੁੱਕੀ ਹੈ ਤੇ ਪੰਜਵੇਂ ਪੜਾਅ ਲਈ ਅੱਜ ਯਾਨੀ 20 ਮਈ ਨੂੰ ਵੋਟਿੰਗ ਹੋਣੀ ਹੈ। ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਵੋਟਾਂ ਵਾਲੇ ਸੂਬਿਆਂ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਂਦੇ ਹਨ ਤੇ ਵੋਟਾਂ ਪੈਣ ਤੋਂ ਬਾਅਦ ਕੰਪਨੀਆਂ ਨੂੰ ਦੂਜੇ ਸੂਬਿਆਂ ’ਚ ਭੇਜ ਦਿੱਤਾ ਜਾਂਦਾ ਹੈ।

PunjabKesari

ਜਵਾਨਾਂ ਨੂੰ ਲਿਜਾਣ ਤੇ ਠਹਿਰਾਉਣ ਲਈ ਕੀਤੇ ਵਿਸ਼ੇਸ਼ ਪ੍ਰਬੰਧ
ਗੁਜਰਾਤ ਪੁਲਸ ਦੇ ਉਕਤ ਜਵਾਨਾਂ ਨੂੰ ਲਿਜਾਣ ਲਈ ਅੱਧੀ ਦਰਜਨ ਦੇ ਲਗਭਗ ਵਾਹਨ, ਜਿਨ੍ਹਾਂ ’ਚ ਬੱਸਾਂ ਆਦਿ ਸ਼ਾਮਲ ਸਨ, ਨੂੰ ਸਿਟੀ ਰੇਲਵੇ ਸਟੇਸ਼ਨ ਦੇ ਬਾਹਰ ਭੇਜਿਆ ਗਿਆ। ਗੱਡੀਆਂ ਸ਼ਾਮ 4 ਵਜੇ ਦੇ ਲਗਭਗ ਪਹੁੰਚ ਗਈਆਂ ਸਨ, ਜਦਕਿ ਜਵਾਨਾਂ ਦੀ ਵਿਸ਼ੇਸ਼ ਰੇਲ ਗੱਡੀ 4.40 ਵਜੇ ਤੋਂ ਬਾਅਦ ਜਲੰਧਰ ਸਟੇਸ਼ਨ ’ਤੇ ਪਹੁੰਚੀ। ਉਕਤ ਜਵਾਨਾਂ ਨੂੰ ਲਿਜਾਣ ਲਈ ਜ਼ਿਲਾ ਪੁਲਸ ਦੇ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਸੀ। ਇਸ ਦੇ ਨਾਲ ਹੀ ਸਿਟੀ ਸਟੇਸ਼ਨ ਦੇ ਬਾਹਰ ਸੀਨੀਅਰ ਅਧਿਕਾਰੀਆਂ ਲਈ ਇਨੋਵਾ ਵਰਗੀਆਂ ਗੱਡੀਆਂ ਦਾ ਪ੍ਰਬੰਧ ਦੇਖਣ ਨੂੰ ਮਿਲਿਆ। ਉਕਤ ਕੰਪਨੀਆਂ ਦਾ ਖਾਣਾ ਤਿਆਰ ਕਰਨ ਲਈ ਰਸੋਈਏ ਸਮੇਤ ਵੱਖ-ਵੱਖ ਸਟਾਫ਼ ਮੌਜੂਦ ਰਹਿੰਦਾ ਹੈ, ਜੋ ਕਿ ਗੁਜਰਾਤ ਪੁਲਸ ਨਾਲ ਸਬੰਧਤ ਹਨ। ਇਸ ਦੇ ਨਾਲ ਹੀ ਜਵਾਨਾਂ ਦੇ ਠਹਿਰਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News