ਪਿਆਕੜਾਂ ਨੂੰ ਝਟਕਾ, ਪੰਜਾਬ ਵਿਚ ਮਹਿੰਗੀ ਹੋਈ ਸ਼ਰਾਬ

06/01/2020 6:48:49 PM

ਚੰਡੀਗੜ੍ਹ : ਪੰਜਾਬ ਵਿਚ ਹੁਣ ਪਿਆਕੜਾਂ ਨੂੰ ਸ਼ਰਾਬ ਦੀ ਬੋਤਲ ਖਰੀਦਣ ਲਈ ਵੱਧ ਕੀਮਤ ਚੁਕਾਉਣੀ ਹੋਵੇਗੀ। ਜੀ ਹਾਂ, ਪੰਜਾਬ ਸਰਕਾਰ ਨੇ ਐਕਸਾਈਜ਼ ਡਿਊਟੀ ਵਧਾਉਣ ਦੇ ਨਾਲ ਸ਼ਰਾਬ 'ਤੇ ਕੋਰੋਨਾ ਸੈੱਸ ਵੀ ਲਗਾ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਸਰਕਾਰ ਵਲੋਂ ਸ਼ਰਾਬ ਦੀ ਬੋਤਲ 'ਤੇ 2 ਰੁਪਏ ਤੋਂ ਲੈ ਕੇ 50 ਰੁਪਏ ਤਕ ਭਾਅ ਵਧਾਏ ਹਨ। ਇਥੇ ਇਹ ਦੱਸਣਯੋਗ ਹੈ ਕਿ ਪੰਜਾਬ ਵਿਚ ਐਕਸਾਈਜ਼ ਪਾਲਿਸੀ ਨੂੰ ਲੈ ਕੇ ਪਿਛਲੇ ਦਿਨੀਂ ਕਾਫੀ ਵਿਵਾਦ ਛਿੜਿਆ ਸੀ। ਐਕਸਾਈਜ਼ ਪਾਲਿਸੀ 'ਤੇ ਮੰਤਰੀ ਅਤੇ ਅਫਸਰ ਆਹਮੋ-ਸਾਹਮਣੇ ਹੋ ਗਏ ਸਨ। ਮੰਤਰੀਆਂ ਦਾ ਕਹਿਣਾ ਸੀ ਕਿ ਐਕਸਾਈਜ਼ ਵਿਭਾਗ ਨੂੰ ਪਿਛਲੇ ਸਮੇਂ ਦੌਰਾਨ 600 ਕਰੋੜ ਰੁਪਏ ਦਾ ਘਾਟਾ ਪਿਆ ਸੀ। ਮੰਤਰੀਆਂ ਨੇ ਖੁੱਲ੍ਹ ਕੇ ਚੀਫ ਸੈਕਟਰੀ ਦਾ ਵਿਰੋਧ ਕਰਦੇ ਹੋਏ, ਉਨ੍ਹਾਂ ਦੇ ਪੁੱਤਰ ਦੀ ਸ਼ਰਾਬ ਕਾਰੋਬਾਰ ਵਿਚ ਸ਼ਮੂਲੀਅਤ ਦੇ ਵੀ ਦੋਸ਼ ਲਗਾਏ ਸਨ। ਜਿਸ ਤੋਂ ਬਾਅਦ ਆਖਿਰ ਪੰਜਾਬ ਸਰਕਾਰ ਵਲੋਂ ਸ਼ਰਾਬ 'ਤੇ ਐਕਸਾਈਜ਼ ਡਿਊਟੀ ਵਧਾ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦੌਰਾਨ ਨੌਜਵਾਨ ਦੇ ਮੁੱਖ ਮੰਤਰੀ ਨੂੰ ਕੀਤੇ ਟਵੀਟ ਨੇ ਪੁਲਸ ਨੂੰ ਪਾਈਆਂ ਭਾਜੜਾਂ 

ਇਸ ਨਾਲ ਇਕੱਠੀ ਹੋਣ ਵਾਲੀ ਰਾਸ਼ੀ ਕੋਵਿਡ-19 ਦੀ ਰੋਕਥਾਮ ਲਈ ਸੰਬੰਧਤ ਕੰਮਾਂ 'ਚ ਖਰਚ ਕੀਤੀ ਜਾਵੇਗੀ। ਭਾਵੇਂ ਸਰਕਾਰ ਵਲੋਂ ਸ਼ਰਾਬ ਦੇ ਭਾਅ ਵਧਾ ਦਿੱਤੇ ਗਏ ਹਨ ਪਰ ਪਿਆਕੜਾ ਨੂੰ ਜ਼ਿਆਦਾ ਜੇਲ ਢਿੱਲੀ ਨਹੀਂ ਪਵੇਗੀ।

ਇਹ ਵੀ ਪੜ੍ਹੋ : ਟਾਂਡਾ 'ਚ ਕਹਿਰ ਵਰ੍ਹਾਅ ਰਿਹਾ ਕੋਰੋਨਾ, 8 ਹੋਰ ਪਾਜ਼ੇਟਿਵ ਮਾਮਲੇ ਆਏ ਸਾਹਮਣੇ 


Gurminder Singh

Content Editor

Related News