ਦਸੂਹਾ : ਸ਼ਰਾਬ ਫੈਕਟਰੀ ਦਾ ਜ਼ਹਿਰੀਲਾ ਪਾਣੀ ਖੇਤਾਂ ''ਚ ਛੱਡਣ ਕਾਰਨ ਮਚੀ ਹਾਹਾਕਾਰ

Wednesday, Aug 01, 2018 - 04:37 PM (IST)

ਦਸੂਹਾ (ਝਾਵਰ) : ਸ਼ਰਾਬ ਫੈਕਟਰੀ ਰੰਧਾਵਾ ਦਾ ਕੈਮੀਕਲ ਨਾਲ ਭਰਿਆ ਜ਼ਹਿਰੀਲਾ ਪਾਣੀ ਕਿਸਾਨਾਂ ਦੇ ਖੇਤਾਂ 'ਚ ਛੱਡਣ ਕਾਰਨ ਲੋਕਾਂ 'ਚ ਹਾਹਾਕਾਰ ਮਚ ਗਈ ਹੈ। ਮੌਕੇ 'ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸ. ਡੀ. ਓ. ਸੁਖਵੰਤ ਸਿੰਘ ਪਹੁੰਚੇ, ਜਿਨ੍ਹਾਂ ਨੇ ਜ਼ਹਿਰੀਲੇ ਪਾਣੀ ਦੇ ਸੈਂਪਲ ਭਰ ਕੇ ਪਟਿਆਲਾ ਦੀ ਲੈਬਾਰਟਰੀ 'ਚ ਭੇਜ ਦਿੱਤੇ ਹਨ। ਇਸ ਸਬੰਧੀ ਲੋਕਾਂ ਨੇ ਦੱਸਿਆ ਕਿ ਇਸ ਜ਼ਹਿਰੀਲੇ ਪਾਣੀ ਕਾਰਨ 4 ਮਰੀਜ਼ਾਂ ਦੀ ਕੈਂਸਰ ਨਾਲ ਮੌਤ ਹੋ ਚੁੱਕੀ ਹੈ ਤੇ ਕਈ ਮਰੀਜ਼ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ।
ਸ਼ਰਾਬ ਮਿਲ ਦੇ ਸੀਨੀਅਰ ਮੈਨੇਜਰ ਠਾਕੁਰ ਦੇਸਰਾਜ ਸਿੰਘ ਨੇ ਦੱਸਿਆ ਕਿ ਪਾਣੀ ਟ੍ਰੀਟਮੈਂਟ ਕਰਕੇ ਹੀ ਛੱਡਿਆ ਜਾ ਰਿਹਾ ਹੈ, ਜਿਸ ਦੀ ਮਨਜ਼ੂਰੀ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਲਈ ਗਈ ਹੈ। ਮੌਕੇ 'ਤੇ ਐਕਸ਼ਨ ਕਮੇਟੀ ਦੇ ਮੈਂਬਰ ਦਲਵਿੰਦਰ ਸਿੰਘ ਬੋਦਲ, ਐਡਵੋਕੇਟ ਲਖਵਿੰਦਰ ਸਿੰਘ, ਸਰਪੰਚ ਸਤਪਾਲ ਸਿੰਘ ਬੇਰਛਾ, ਕੈਪਟਨ ਸੁਖਪਾਲ ਸਿੰਘ ਭਾਨਾ ਇਸ ਪਾਣੀ ਨੂੰ ਰੋਕਣ ਲਈ ਮਿਲ ਵਿਖੇ ਪੁੱਜੇ।


Related News