ਨੈਸ਼ਨਲ ਹਾਈਵੇ ''ਤੇ ਪਲਟੀ ਸ਼ਰਾਬ ਦੀ ਗੱਡੀ

Friday, Oct 11, 2019 - 12:34 AM (IST)

ਨੈਸ਼ਨਲ ਹਾਈਵੇ ''ਤੇ ਪਲਟੀ ਸ਼ਰਾਬ ਦੀ ਗੱਡੀ

ਕਾਠਗੜ੍ਹ,  (ਭੂੰਬਲਾ)— ਨੈਸ਼ਨਲ ਹਾਈਵੇ 'ਤੇ ਪਿੰਡ ਪਨਿਆਲੀ ਖੁਰਦ ਨਜ਼ਦੀਕ ਵੀਰਵਾਰ ਸ਼ਰਾਬ ਨਾਲ ਭਰੀ ਬਲੈਰੋ ਪਿਕਅੱਪ ਗੱਡੀ ਪਲਟ ਗਈ। ਪੁਲਸ ਮੁਖੀ ਕਾਠਗੜ੍ਹ ਨੇ ਦੱਸਿਆ ਕਿ ਸ਼ਰਾਬ ਦੀ ਭਰੀ ਬਲੈਰੋ ਜਿਸ 'ਚ ਤਕਰੀਬਨ 220 ਪੇਟੀਆਂ ਸ਼ਰਾਬ ਸਨ, ਬਨੂੜ ਤੋਂ ਹਰੀਕੇ ਪੱਤਣ ਤਰਨਤਾਰਨ ਜਾ ਰਹੀ ਸੀ ਜਦੋਂ ਕਿ ਪਿੰਡ ਪਨਿਆਲੀ ਦੇ ਨਜ਼ਦੀਕ ਪਲਟ ਗਈ। ਗੱਡੀ ਵਿਚ ਰੱਖੀਆਂ ਸ਼ਰਾਬ ਦੀਆਂ ਬੋਤਲਾਂ ਅਤੇ ਪੇਟੀਆਂ ਸੜਕ 'ਤੇ ਖਿੱਲਰ ਗਈਆਂ ਅਤੇ ਕੁਝ ਟੁੱਟ ਗਈਆਂ। ਉਨ੍ਹਾਂ ਦੱਸਿਆ ਕਿ ਕਾਗਜ਼-ਪੱਤਰਾਂ ਦੀ ਛਾਣਬੀਣ ਕੀਤੀ ਜਾ ਰਹੀ ਹੈ ਤਾਂ ਜੋ ਕਿ ਪਤਾ ਲਾਇਆ ਜਾ ਸਕੇ ਕਿ ਸ਼ਰਾਬ ਗੈਰ-ਕਾਨੂੰਨੀ ਸੀ ਜਾਂ ਸਹੀ।


author

KamalJeet Singh

Content Editor

Related News