7500 ਮਿਲੀਲਿਟਰ ਸ਼ਰਾਬ ਸਣੇ 1 ਕਾਬੂ

Thursday, Aug 30, 2018 - 02:39 AM (IST)

7500 ਮਿਲੀਲਿਟਰ ਸ਼ਰਾਬ ਸਣੇ 1 ਕਾਬੂ

ਰਾਹੋਂ,   (ਪ੍ਰਭਾਕਰ)-   ਪੁਲਸ ਵੱਲੋਂ 1 ਵਿਅਕਤੀ  ਨੂੰ ਨਾਜਾਇਜ਼  ਸ਼ਰਾਬ  ਸਣੇ  ਕਾਬੂ  ਕੀਤਾ  ਗਿਆ। 
ਜਾਣਕਾਰੀ ਅਨੁਸਾਰ ਥਾਣਾ ਰਾਹੋਂ ਦੇ ਐੱਸ.ਐੱਚ.ਓ. ਸੁਭਾਸ਼ ਬਾਠ ਤੇ ਸੇਖੋਂ ਮਜਾਰਾ  ਚੌਕੀ ਇੰਚਾਰਜ ਏ.ਐੱਸ.ਆਈ. ਗੁਰਬਖਸ਼ ਸਿੰਘ ਤੇ ਹੈੱਡ ਕਾਂਸਟੇਬਲ ਸੁਰਿੰਦਰ ਕੁਮਾਰ ਪੁਲਸ ਪਾਰਟੀ  ਦੇ ਨਾਲ ਗਸ਼ਤ ਦੌਰਾਨ ਟੀ-ਪੁਆਇੰਟ ਦਰਿਆਪੁਰ ਮੌਜੂਦ  ਸਨ ਤਾਂ  ਮੁਖਬਰ ਨੇ ਇਤਲਾਹ ਦਿੱਤੀ  ਕਿ ਸਤਨਾਮ ਸਿੰਘ ਪੁੱਤਰ ਫੁੰਮਣ ਸਿੰਘ ਵਾਸੀ ਪਿੰਡ ਤਲਵੰਡੀ ਸੀਬੂ ਥਾਣਾ ਰਾਹੋਂ ਸਤਲੁਜ ਦਰਿਆ ਬੰਨ੍ਹ ਦੇ ਨੇਡ਼ੇ ਪੀਰਾਂ ਦੀ ਥਾਂ ’ਤੇ ਪਲਾਸਟਿਕ ਦੀ ਕੇਨੀ ਵਿਚ ਨਾਜਾਇਜ਼ ਸ਼ਰਾਬ ਰੱਖ ਕੇ ਕਿਸੇ ਨੂੰ ਵੇਚਣ ਲਈ ਖਡ਼੍ਹਾ  ਹੈ। ਹੁਣੇ ਰੇਡ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ। ਐੱਸ.ਐੱਚ.ਓ. ਸੁਭਾਸ਼ ਬਾਠ ਨੇ ਦੱਸਿਆ ਕਿ ਸੂਚਨਾ ਮਿਲਦੇ  ਹੀ ਏ.ਐੱਸ.ਆਈ. ਗੁਰਬਖਸ਼ ਸਿੰਘ ਦੀ ਪਾਰਟੀ ਨੇ ਸ਼ਰਾਬ ਦੀ ਕੇਨੀ ਲੈ ਕੇ ਖਡ਼੍ਹੇ ਸਤਨਾਮ ਸਿੰਘ ਨੂੰ ਕਾਬੂ ਕਰ ਲਿਆ ਅਤੇ ਉਸ ਦੀ ਕੇਨੀ ਵਿਚੋਂ 7500 ਮਿਲੀਲਿਟਰ ਸ਼ਰਾਬ ਬਰਾਮਦ ਹੋਈ। ਉਸ ਦੇ ਖਿਲਾਫ਼ ਥਾਣਾ ਰਾਹੋਂ ਵਿਖੇ  ਮਾਮਲਾ ਦਰਜ ਕਰ ਕੇ ਨਵਾਂਸ਼ਹਿਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। 
 


Related News