ਨਾਜਾਇਜ਼ ਸ਼ਰਾਬ ਬਰਾਮਦ, ਮਾਮਲੇ ਦਰਜ

Wednesday, Jul 18, 2018 - 12:41 AM (IST)

ਨਾਜਾਇਜ਼ ਸ਼ਰਾਬ ਬਰਾਮਦ, ਮਾਮਲੇ ਦਰਜ

ਫਾਜ਼ਿਲਕਾ(ਨਾਗਪਾਲ, ਲੀਲਾਧਰ)-ਥਾਣਾ ਖੂਈਖੇਡ਼ਾ ਦੀ ਪੁਲਸ ਨੇ ਪਿੰਡ ਬਕੈਨਵਾਲਾ ਦੇ ਨੇਡ਼ੇ 30 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਅਣਪਛਾਤੇ ਮੋਟਰਸਾਈਕਲ ਚਾਲਕ  ਖਿਲਾਫ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ  ਮੁਤਾਬਕ ਐੱਚ. ਸੀ. ਮੁਖਤਿਆਰ ਸਿੰਘ ਨੇ 16 ਜੁਲਾਈ  ਨੂੰ ਰਾਤ ਲਗਭਗ 8 ਵਜੇ ਪੁਲਸ ਪਾਰਟੀ ਦੇ ਨਾਲ ਪਿੰਡ ਬਕੈਨ ਵਾਲਾ ਦੇ ਨੇਡ਼ੇ ਦੌਰਾਨੇ ਗਸ਼ਤ ਚੈਕਿੰਗ ਸਬੰਧੀ ਮੋਟਰਸਾਈਕਲ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੋਟਰਸਾਈਕਲ ਚਾਲਕ ਅਣਪਛਾਤਾ ਵਿਅਕਤੀ ਮੋਟਰਸਾਈਕਲ ਸੁੱਟ ਕੇ ਮੌਕੇ ਤੋਂ ਭੱਜ ਗਿਆ। ਜਦੋਂ ਪੁਲਸ ਨੇ ਮੋਟਰਸਾਈਕਲ ਚੈੱਕ ਕੀਤਾ ਤਾਂ  30 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਸ ਨੇ ਜਾਂਚ-ਪਡ਼ਤਾਲ ਕਰਨ ਤੋਂ ਬਾਅਦ ਅਣਪਛਾਤੇ ਮੋਟਰਸਾਈਕਲ ਚਾਲਕ  ਖਿਲਾਫ ਮਾਮਲਾ ਦਰਜ ਕਰ ਲਿਆ ਹੈ।  ਨਗਰ ਥਾਣਾ ਨੰਬਰ 2 ਦੀ ਪੁਲਸ ਨੇ ਮੁਖਬਰ ਦੀ ਸੂਚਨਾ ’ਤੇ ਠਾਕੁਰ ਆਬਾਦੀ ’ਚ ਸਥਿਤ ਇਕ ਘਰ ’ਚ ਛਾਪਾ ਮਾਰ ਕੇ ਵੱਡੀ ਗਿਣਤੀ ’ਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ, ਜਦਕਿ ਮੁਲਜ਼ਮ ਪੁਲਸ ਨੂੰ ਵੇਖ ਕੇ ਭੱਜਣ ’ਚ ਸਫਲ ਹੋ ਗਏ। ਪੁਲਸ ਨੇ ਫਰਾਰ ਮੁਲਜ਼ਮਾਂ ’ਤੇ  ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ  ਅਨੁਸਾਰ ਨਗਰ ਥਾਣਾ ਨੰਬਰ 2 ’ਚ ਤਾਇਨਾਤ ਸਹਾਇਕ ਸਬ-ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਣੇ ਬੀਤੇ ਦਿਨੀਂ ਹਨੂਮਾਨਗਡ਼੍ਹ ਰੋਡ ਦੇ ਟੀ ਪੁਆਇੰਟ ’ਤੇ ਗਸ਼ਤ ਕਰ ਰਹੇ ਸਨ। ਉਨ੍ਹਾਂ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਠਾਕੁਰ ਆਬਾਦੀ ਵਿਖੇ ਇਕ ਘਰ ’ਚ  2 ਵਿਅਕਤੀ  ਬਾਹਰੀ ਸੂਬਿਆਂ ਤੋਂ ਨਾਜਾਇਜ਼ ਸ਼ਰਾਬ ਲਿਆ ਕੇ ਵੇਚਦੇ ਹਨ। ਮੁਖਬਰ ਦੀ ਪੱਕੀ ਸੂਚਨਾ ’ਤੇ  ਦੱਸੇ ਗਏ ਸਥਾਨ ’ਤੇ ਛਾਪੇਮਾਰੀ ਕੀਤੀ ਤਾਂ ਉਥੋਂ 46 ਪੇਟੀਅਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਅਾਂ, ਜਦਕਿ ਮੁਲਜ਼ਮ ਰਜਤ ਕੁਮਾਰ  ਪੁੱਤਰ ਵਿਜੈ ਕੁਮਾਰ  ਅਤੇ ਰਿੰਕੂ ਪੁੱਤਰ ਛੋਟੂ ਸਿੰਘ ਵਾਸੀਆਨ ਠਾਕੁਰ ਆਬਾਦੀ ਪੁਲਸ ਨੂੰ ਵੇਖ ਕੇ ਭੱਜਣ ’ਚ ਸਫਲ ਹੋ ਗਏ ।  


Related News