ਨਾਜਾਇਜ਼ ਸ਼ਰਾਬ ਸਮੇਤ 11 ਵਿਅਕਤੀਆਂ ਖਿਲਾਫ ਮਾਮਲਾ ਦਰਜ

Saturday, Jun 16, 2018 - 06:15 AM (IST)

ਨਾਜਾਇਜ਼ ਸ਼ਰਾਬ ਸਮੇਤ 11 ਵਿਅਕਤੀਆਂ ਖਿਲਾਫ ਮਾਮਲਾ ਦਰਜ

ਬੁਢਲਾਡਾ(ਗਰਗ)- ਥਾਣਾ ਸਿਟੀ ਪੁਲਸ ਵੱਲੋਂ ਸ਼ਰਾਬ ਦੀ ਸਮੱਗਲਿੰਗ ਨੂੰ ਠੱਲ੍ਹ ਪਾਉਣ ਲਈ ਵੱਡੀ ਕਾਰਵਾਈ ਕਰਦਿਆਂ 576 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ 9 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਬਲਵਿੰਦਰ ਸਿੰਘ ਰੋਮਾਣਾ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਨਾਜਾਇਜ਼ ਸ਼ਰਾਬ ਵੇਚਣ ਵਾਲੇ ਵਿਅਕਤੀਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਹੌਲਦਾਰ ਜਸਵਿੰਦਰ ਸਿੰਘ ਵੱਲੋਂ ਮੰਗਲ ਰਾਮ ਤੋਂ 36 ਬੋਤਲਾਂ ਮਾਲਟਾ ਹਰਿਆਣਾ, ਹੌਲਦਾਰ ਉਜਾਗਰ ਸਿੰਘ ਵੱਲੋਂ ਹਰਪ੍ਰੀਤ ਨੂੰ 180 ਬੋਤਲਾਂ ਮਾਲਟਾ ਹਰਿਆਣਾ, ਹੌਲਦਾਰ ਉਪਕਾਰ ਸਿੰਘ ਵੱਲੋਂ ਰਾਜ ਕੁਮਾਰ, ਰਾਜਪਾਲ ਸਿੰਘ, ਸਿਮਰਜੀਤ ਸਿੰਘ, ਅਮਰੀਕ ਸਿੰਘ ਤੋਂ 180 ਬੋਤਲਾਂ ਹਰਿਆਣਾ ਮਾਲਟਾ ਅਤੇ ਹੌਲਦਾਰ ਮਹਿੰਦਰਪਾਲ ਵੱਲੋਂ ਕਾਲੂ ਕੁਮਾਰ, ਪਵਨ ਕੁਮਾਰ ਅਤੇ ਸ਼ੰਮੀ ਕੁਮਾਰ ਤੋਂ 180 ਬੋਤਲਾਂ ਮਾਲਟਾ ਹਰਿਆਣਾ ਬਰਾਮਦ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ।  ਦੂਸਰੇ ਪਾਸੇ ਸਦਰ ਥਾਣਾ ਵਿਖੇ ਨਾਕਾਬੰਦੀ ਦੌਰਾਨ ਸਹਾਇਕ ਥਾਣੇਦਾਰ ਨਛੱਤਰ ਸਿੰਘ ਵੱਲੋਂ ਚਰਨੀ ਕੁਮਾਰ ਪੁੱਤਰ ਵਿਜੇ ਕੁਮਾਰ ਬਰਨਾਲਾ ਅਤੇ ਬਿੱਟੂ ਸਿੰਘ ਪੁੱਤਰ ਅੰਮ੍ਰਿਤਪਾਲ ਫਰਮਾਹੀ ਬਰਨਾਲਾ ਨੂੰ 120 ਬੋਤਲਾਂ ਹਰਿਆਣਾ ਨਾਜਾਇਜ਼ ਸ਼ਰਾਬ ਦੇਸੀ ਮਾਲਟਾ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। 


Related News