ਪੰਜਾਬ 'ਚ ਸਸਤੀ ਹੋਵੇਗੀ 'ਸ਼ਰਾਬ', ਅੰਗਰੇਜ਼ੀ ਤੇ ਬੀਅਰ ਦਾ ਕੋਟਾ ਵੀ ਹੋਵੇਗਾ ਖ਼ਤਮ! (ਵੀਡੀਓ)
Tuesday, Jun 07, 2022 - 11:03 AM (IST)
ਚੰਡੀਗੜ੍ਹ : ਪੰਜਾਬ 'ਚ ਪਿਆਕੜਾਂ ਲਈ ਚੰਗੀ ਖ਼ਬਰ ਹੈ। ਅੱਜ ਹੋਣ ਵਾਲੀ ਕੈਬਨਿਟ ਮੀਟਿੰਗ ਦੌਰਾਨ ਨਵੀਂ ਐਕਸਾਈਜ਼ ਪਾਲਿਸੀ 'ਤੇ ਮੋਹਰ ਲੱਗ ਸਕਦੀ ਹੈ। ਇਹ ਨਵੀਂ ਪਾਲਿਸੀ 1 ਜੁਲਾਈ ਤੋਂ ਪੂਰੇ ਸੂਬੇ 'ਚ ਲਾਗੂ ਹੋ ਜਾਵੇਗੀ। ਇਸ ਐਕਸਾਈਜ਼ ਪਾਲਿਸੀ ਤਹਿਤ ਪੰਜਾਬ 'ਚ ਸ਼ਰਾਬ ਦੀਆਂ ਕੀਮਤਾਂ 20 ਫ਼ੀਸਦੀ ਤੱਕ ਸਸਤੀਆਂ ਹੋਣ ਜਾ ਰਹੀਆਂ ਹਨ। ਇਸ ਤੋਂ ਇਲਾਵਾ ਅੰਗਰੇਜ਼ੀ ਅਤੇ ਬੀਅਰ ਦਾ ਕੋਟਾ ਵੀ ਖ਼ਤਮ ਹੋ ਸਕਦਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ
ਠੇਕੇਦਾਰ ਜਿੰਨਾ ਚਾਹੇ ਸਟਾਕ ਰੱਖ ਕੇ ਵੇਚ ਸਕਦੇ ਹਨ। ਕੋਟਾ ਫਿਕਸ ਨਾ ਹੋਣ ਨਾਲ ਸੂਬਾ ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਮਾਲੀਏ 'ਚ ਵੀ ਭਾਰੀ ਵਾਧਾ ਹੋਵੇਗਾ। ਦੱਸਣਯੋਗ ਹੈ ਕਿ ਸ਼ਰਾਬ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਅਜਿਹਾ ਕਰਨ ਜਾ ਰਹੀ ਹੈ।
ਗੁਆਂਢੀ ਸੂਬਿਆਂ 'ਚ ਸ਼ਰਾਬ ਸਸਤੀ ਹੈ। ਤਸਕਰ ਚੰਡੀਗੜ੍ਹ, ਹਰਿਆਣਾ ਅਤੇ ਰਾਜਸਥਾਨ ਤੋਂ ਸ਼ਰਾਬ ਦੀ ਤਸਕਰੀ ਕਰਦੇ ਹਨ। ਇਸ ਤੋਂ ਇਲਾਵਾ ਤਸਕਰੀ 'ਤੇ ਸ਼ਿਕੰਜਾ ਕੱਸਣ ਲਈ ਸਪੈਸ਼ਲ ਟਾਸਕ ਫੋਰਸ ਜਾਂ ਵਿਸ਼ੇਸ਼ ਟੀਮਾਂ ਦਾ ਗਠਨ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ