ਖ਼ਤਰੇ ਦੀ ਘੰਟੀ, ਪੰਜਾਬ ਵਿਚ ਬਣੇ ਗੰਭੀਰ ਹਾਲਾਤ, ਬੇਹੱਦ ਚੌਕਸ ਰਹਿਣ ਦੀ ਲੋੜ
Wednesday, Nov 06, 2024 - 06:31 PM (IST)
ਸੰਗਰੂਰ/ਬਰਨਾਲਾ (ਵਿਵੇਕ ਸਿੰਧਵਾਨੀ) : ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਦਾ ਲੈਵਲ ਇਕ ਵਾਰ ਫਿਰ ਖ਼ਤਰਨਾਕ ਪੱਧਰ ’ਤੇ ਪਹੁੰਚ ਗਿਆ ਹੈ। ਸਵੇਰ ਅਤੇ ਸ਼ਾਮ ਨੂੰ ਸਮੋਗ ਦੀ ਲਹਿਰ ਫੈਲ ਰਹੀ ਹੈ, ਜਿਸ ਕਾਰਨ ਸਾਹ ਦੇ ਰੋਗੀਆਂ ਦੀਆਂ ਮੁਸ਼ਕਿਲਾਂ ਵੱਧ ਰਹੀਆਂ ਹਨ। ਸਰਕਾਰੀ ਅਤੇ ਨਿੱਜੀ ਹਸਪਤਾਲਾਂ ’ਚ ਅੱਖਾਂ, ਸਾਹ ਅਤੇ ਫੇਫੜਿਆਂ ਦੇ ਰੋਗੀਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਬੱਚਿਆਂ ਤੇ ਬਜ਼ੁਰਗਾਂ ਨੂੰ ਖਾਸ ਤੌਰ ’ਤੇ ਗੰਭੀਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਖਾਂ ’ਚ ਜਲਣ ਤੇ ਸਾਹ ਦੀਆਂ ਬੀਮਾਰੀਆਂ ਨਾਲ ਪੀੜਤ ਲੋਕ ਜ਼ਿਆਦਾ ਗੰਭੀਰ ਹਾਲਤ ਵਿਚ ਹਨ।
ਇਹ ਵੀ ਪੜ੍ਹੋ : ਪੰਜਾਬ ਵਿਚ 7 ਨਵੰਬਰ ਦੀ ਛੁੱਟੀ !
ਏਅਰ ਕੁਆਲਟੀ ਇੰਡੈਕਸ ’ਚ ਖ਼ਤਰਨਾਕ ਵਾਧਾ
ਰਿਪੋਰਟਾਂ ਮੁਤਾਬਕ ਆਮ ਏਅਰ ਕੁਆਲਟੀ ਇੰਡੈਕਸ (AQI) 0 ਤੋਂ 50 ਦੇ ਵਿਚਕਾਰ ਹੋਣਾ ਚਾਹੀਦਾ ਹੈ ਪਰ ਸੰਗਰੂਰ ਤੇ ਬਰਨਾਲਾ ’ਚ ਇਹ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਪਾਰ ਹੋ ਚੁੱਕਾ ਹੈ। ਅਗਲੇ ਦਿਨਾਂ ’ਚ ਹਾਲਤ ਹੋਰ ਵੀ ਖ਼ਰਾਬ ਹੋ ਸਕਦੀ ਹੈ। ਲਿਹਾਜ਼ਾ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਕਿਉਂਕਿ ਵੱਧਦਾ ਪ੍ਰਦੂਸ਼ਣ ਸਿਹਤ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮਸ਼ਹੂਰ ਮੈਰਿਜ ਪੈਲੇਸ ਵਿਚ ਲੱਗੀ ਭਿਆਨਕ ਅੱਗ
ਝੋਨੇ ਦੀ ਫਸਲ ਕਟਾਈ ਤੋਂ ਬਾਅਦ ਵਧੀ ਸਮੱਸਿਆ
ਪ੍ਰਦੂਸ਼ਣ ਵਧਣ ਦਾ ਇਕ ਵੱਡਾ ਕਾਰਨ ਝੋਨੇ ਦੀ ਕਟਾਈ ਵੀ ਹੈ, ਜਿਸ ਨਾਲ ਪਹਿਲਾਂ ਹੀ ਸਾਹ ਦੇ ਰੋਗੀਆਂ ਦੀ ਗਿਣਤੀ ਵਧੀ ਸੀ। ਦੀਵਾਲੀ ਤੋਂ ਬਾਅਦ, ਪਟਾਕਿਆਂ ਤੋਂ ਨਿਕਲਣ ਵਾਲੇ ਧੂੰਏਂ ਨੇ ਹਾਲਤ ਹੋਰ ਵੀ ਵਿਗਾੜ ਦਿੱਤੀ। ਸਮੋਗ ਕਾਰਨ ਸਾਹ ਲੈਣਾ ਮੁਸ਼ਕਿਲ ਹੋ ਗਿਆ ਹੈ। ਬੱਚੇ ਤੇ ਬਜ਼ੁਰਗ ਮੁੜ ਮਾਸਕ ਪਾਉਣ ਲਈ ਮਜਬੂਰ ਹੋ ਰਹੇ ਹਨ। ਸਕੂਲਾਂ ’ਚ ਬੱਚੇ ਖੰਘ, ਜ਼ੁਕਾਮ ਤੇ ਬੁਖਾਰ ਵਰਗੀਆਂ ਸਮੱਸਿਆਵਾਂ ਨਾਲ ਪੀੜਤ ਹਨ। ਬਜ਼ੁਰਗਾਂ ਨੂੰ ਸਾਹ ਲੈਣ ’ਚ ਦਿਕਤ ਹੋ ਰਹੀ ਹੈ।
ਇਹ ਵੀ ਪੜ੍ਹੋ : ਵਿਆਹ ਕਰਾ ਕੇ ਅਮਰੀਕਾ ਗਏ ਨਾਲ ਵਾਪਰੀ ਅਣਹੋਣੀ, ਸੋਚਿਆ ਨਾ ਸੀ ਇੰਝ ਉੱਜੜੇਗਾ ਪਰਿਵਾਰ
ਸਮੋਗ 'ਚ ਛੁਪੇ ਨੇ ਖ਼ਤਰਨਾਕ ਤੱਤ
ਐੱਮ.ਡੀ. ਮੈਡੀਸਿਨ ਡਾ. ਮਨਪ੍ਰੀਤ ਸਿੱਧੂ ਨੇ ਦੱਸਿਆ ਕਿ ਠੰਡੀ ਹਵਾ ਜਦੋਂ ਭੀੜ ਵਾਲੀਆਂ ਥਾਵਾਂ 'ਤੇ ਪਹੁੰਚਦੀ ਹੈ ਤਾਂ ਸਮੋਗ ਬਣਦਾ ਹੈ। ਇਸ 'ਚ ਪਾਣੀ ਦੀਆਂ ਬੂੰਦਾਂ, ਧੂੜ ਅਤੇ ਹਵਾ ਵਿਚ ਮੌਜੂਦ ਜ਼ਹਿਰੀਲੇ ਤੱਤ ਜਿਵੇਂ ਕਿ ਨਾਈਟ੍ਰੋਜਨ ਆਕਸਾਈਡ ਅਤੇ ਆਰਗੈਨਿਕ ਕੰਪਾਊਂਡ ਮਿਲ ਕੇ ਇਕ ਘੁੰਮਟ ਪੈਦਾ ਕਰ ਦਿੰਦੇ ਹਨ। ਇਹ ਘੁੰਮਟ ਨਾ ਸਿਰਫ਼ ਵਿਜ਼ੀਬਿਲਟੀ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਵਾਤਾਵਰਣ ਨੂੰ ਵੀ ਖ਼ਰਾਬ ਕਰਦਾ ਹੈ। ਡਾ. ਚਾਵਲਾ ਨੇ ਕਿਹਾ ਕਿ ਬੱਚਿਆਂ, ਬਜ਼ੁਰਗਾਂ ਅਤੇ ਹੋਰ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਲਗਾ ਕੇ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਇਸ ਪਿੰਡ ਨੇ 10 ਜੀਆਂ ਵਾਲੇ ਪਰਿਵਾਰ ਨੂੰ ਪਿੰਡ ਛੱਡਣ ਲਈ ਕਿਹਾ, ਦੋ ਦਿਨਾਂ ਦਾ ਦਿੱਤਾ ਸਮਾਂ
ਅੱਖਾਂ 'ਤੇ ਵੀ ਪੈ ਰਹਾ ਹੈ ਅਸਰ
ਅੱਖਾਂ ਦੇ ਮਾਹਿਰ ਡਾ. ਰੁਪੇਸ਼ ਸਿੰਗਲਾ ਮੁਤਾਬਕ, ਸਮਾਗ ਕਾਰਨ ਅੱਖਾਂ ਦੀ ਨਮੀ ਤੇ ਚਿਕਨਾਹਟ ਪ੍ਰਭਾਵਿਤ ਹੁੰਦੀ ਹੈ। ਅੱਖਾਂ ਵਿਚ ਕਾਰਬਨ ਦੇ ਕਣ ਅਤੇ ਹੋਰ ਪ੍ਰਦੂਸ਼ਕ ਤੱਤ ਪਹੁੰਚਣ ਨਾਲ ਐਂਜਾਈਮਜ਼ ਦੀ ਕ੍ਰਿਆ ਰੁਕ ਜਾਂਦੀ ਹੈ। ਇਸ ਨਾਲ ਅੱਖਾਂ ਵਿਚ ਜਲਣ, ਖੁਜਲੀ ਅਤੇ ਸੋਜ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਡਾਕਟਰ ਨੇ ਸਲਾਹ ਦਿੱਤੀ ਕਿ ਦਿਨ 'ਚ ਕਈ ਵਾਰੀ ਅੱਖਾਂ ਨੂੰ ਧੋਵੋ ਅਤੇ ਬਾਹਰ ਨਿਕਲਦਿਆਂ ਐਨਕਾ ਪਹਿਨੋ। ਆਪਣੀ ਮਰਜ਼ੀ ਨਾਲ ਕਿਸੇ ਆਈਡ੍ਰਾਪ ਦੀ ਵਰਤੋਂ ਨਾ ਕਰੋ।
ਬਚਾਅ ਲਈ ਇਹ ਸਾਵਧਾਨੀਆਂ ਬਰਤੋ
ਡਾ. ਹਰੀਸ਼ ਮਿੱਤਲ ਨੇ ਦੱਸਿਆ ਕਿ ਸਮੋਗ ਤੋਂ ਬਚਣ ਲਈ ਸਰੀਰਕ ਕਿਰਿਆਵਾਂ ਜਿਵੇਂ ਦੌੜਣਾ, ਸਾਈਕਲ ਚਲਾਉਣਾ ਅਤੇ ਸੈਰ ਕਰਨਾ ਸੀਮਿਤ ਕਰੋ। ਘਰ ਦੀਆਂ ਖਿੜਕੀਆਂ ਤੇ ਦਰਵਾਜ਼ੇ ਬੰਦ ਰੱਖੋ। ਸਾਹ ਦੇ ਮਰੀਜ਼ ਆਪਣੀਆਂ ਦਵਾਈਆਂ ਨਿਯਮਿਤ ਤੌਰ 'ਤੇ ਖਾਓ ਅਤੇ ਕਿਸੇ ਵੀ ਸਮੱਸਿਆ 'ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਹਰੀਆਂ ਸਬਜ਼ੀਆਂ ਤੇ ਪੌਸ਼ਟਿਕ ਆਹਾਰ ਖਾਓ ਤਾਂ ਜੋ ਸਰੀਰ ਦੀ ਰੋਧਕ ਸ਼ਕਤੀ ਵਧੇ। ਸਿਗਰਟਨੋਸ਼ੀ ਤੋਂ ਪੂਰੀ ਤਰ੍ਹਾਂ ਬਚੋ ਤਾਂ ਜੋ ਫੇਫੜਿਆਂ 'ਤੇ ਵੱਧ ਅਸਰ ਨਾ ਪਵੇ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ, ਪਿਛਲੇ ਕਈ ਸਾਲਾਂ ਦੇ ਰਿਕਾਰਡ ਟੁੱਟੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e