ਲੋਕਾਂ ਲਈ ਖ਼ਤਰੇ ਦੀ ਘੰਟੀ! ਜਾਰੀ ਹੋਇਆ Alert, ਜ਼ਰਾ ਬਚ ਕੇ

Tuesday, Sep 17, 2024 - 09:53 AM (IST)

ਚੰਡੀਗੜ੍ਹ : ਅਗਸਤ ਮਹੀਨੇ ਦੀ ਆਮਦ ਦੇ ਨਾਲ ਹੀ ਮੋਹਾਲੀ ਅਤੇ ਚੰਡੀਗੜ੍ਹ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ ਨੇ ਡੇਂਗੂ ਦੇ ਵੱਧ ਰਹੇ ਖ਼ਤਰੇ ਨਾਲ ਨਜਿੱਠਣ ਲਈ ਪੰਚਕੂਲਾ ਅਤੇ ਮੋਹਾਲੀ ਵਰਗੇ ਗੁਆਂਢੀ ਜ਼ਿਲ੍ਹਿਆਂ ’ਚ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਿਹਤ ਵਿਭਾਗ ਨੂੰ ਅਲਰਟ ਰਹਿਣ ਲਈ ਕਿਹਾ ਹੈ। ਇਸ ਲਈ ਲੋਕਾਂ ਨੂੰ ਬਚ ਕੇ ਰਹਿਣ ਦੀ ਲੋੜ ਹੈ। ਸਲਾਹਕਾਰ ਨੇ ਸਿਹਤ ਵਿਭਾਗ ਦੇ ਮਲੇਰੀਆ ਵਿੰਗ ਅਤੇ ਨਗਰ ਨਿਗਮ ਚੰਡੀਗੜ੍ਹ ਦੇ ਐੱਮ. ਓ. ਐੱਚ. ਵਿੰਗ ਨੂੰ ਫੀਲਡ ਓਪਰੇਸ਼ਨਾਂ 'ਚ ਸਹਿਯੋਗ ਕਰਨ ਅਤੇ ਸਬੰਧਿਤ ਉਪ-ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ।

ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਵੱਡੀ ਵਾਰਦਾਤ, ਕੁੱਟ-ਕੁੱਟ ਕੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ

ਸਿਹਤ ਅਤੇ ਪਰਿਵਾਰ ਭਲਾਈ ਦੇ ਡਾਇਰੈਕਟਰ ਨੇ ਮੱਛਰ ਪੈਦਾ ਕਰਨ ਵਾਲੇ ਸਰੋਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਖ਼ਤਮ ਕਰਨ ਲਈ ਸਿਹਤ ਮੁਲਾਜ਼ਾਂ ਵਲੋਂ ਘਰ-ਘਰ ਜਾ ਕੇ ਸਰਵੇਖਣ ਕਰਨ ’ਤੇ ਜ਼ੋਰ ਦਿੱਤਾ। ਸਿਹਤ ਸਕੱਤਰ ਨੇ ਆਪਣੇ-ਆਪਣੇ ਖੇਤਰਾਂ 'ਚ ਹਾਊਸਿੰਗ ਅਲਾਟਮੈਂਟ ਟਾਸਕ ਇੰਸਪੈਕਟਰਾਂ ਨਾਲ ਤਾਲਮੇਲ ਕਰਕੇ ਪੱਕੇ ਤੌਰ ’ਤੇ ਬੰਦ ਅਤੇ ਖ਼ਾਲੀ ਘਰਾਂ 'ਚ ਮੱਛਰਾਂ ਦੇ ਪ੍ਰਜਨਣ ਨੂੰ ਰੋਕਣ ਲਈ ਹੱਲ ਸੁਝਾਇਆ। ਦੱਸ ਦੇਈਏ ਕਿ 15 ਸਤੰਬਰ ਤੱਕ ਮੋਹਾਲੀ ਜ਼ਿਲ੍ਹੇ 'ਚ ਕਰੀਬ 136 ਲੋਕ ਡੇਂਗੂ ਦੀ ਲਪੇਟ 'ਚ ਆ ਚੁੱਕੇ ਹਨ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਢਾਈ ਸਾਲਾਂ 'ਚ ਫੜ੍ਹਿਆ ਕਰੋੜਾਂ ਦਾ ਨਸ਼ਾ, ਵੱਡੇ-ਵੱਡੇ ਗੈਂਗਸਟਰ ਕੀਤੇ ਗ੍ਰਿਫ਼ਤਾਰ (ਵੀਡੀਓ)

ਭਾਵੇਂ ਡੇਂਗੂ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ ਪਰ ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਸ ਨੂੰ ਹਲਕੇ 'ਚ ਨਹੀਂ ਲਿਆ ਜਾ ਸਕਦਾ। ਆਉਣ ਵਾਲੇ 1-2 ਮਹੀਨਿਆਂ ’ਚ ਡੇਂਗੂ ਤੇਜ਼ੀ ਨਾਲ ਫੈਲੇਗਾ। ਅਜਿਹੇ ’ਚ ਲੋਕਾਂ ਨੂੰ ਇਸ ਸਬੰਧੀ ਸਾਵਧਾਨੀ ਵਰਤਣੀ ਪਵੇਗੀ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਭਾਸ਼ ਕੁਮਾਰ ਨੇ ਲੋਕਾਂ ਨੂੰ ਡੇਂਗੂ ਪ੍ਰਤੀ ਸੁਚੇਤ ਅਤੇ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਘਰਾਂ ਅਤੇ ਆਲੇ-ਦੁਆਲੇ ਕਿਤੇ ਵੀ ਸਾਫ਼ ਪਾਣੀ ਇਕੱਠਾ ਨਾ ਹੋਣ ਦੇਣ। ਡੇਂਗੂ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ਼ ਪਾਣੀ ਵਿਚ ਪਲਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


Babita

Content Editor

Related News