ਪਾਕਿਸਤਾਨ ਤੋਂ ਆਇਆ ਭਗਵੰਤ ਮਾਨ ਦੇ ਨਾਂ ਸੰਦੇਸ਼, ਜਾਣੋ ਕੀ ਕਿਹਾ (ਵੀਡੀਓ)

Monday, Jun 18, 2018 - 07:15 PM (IST)

ਸੰਗਰੂਰ (ਕੋਹਲੀ) : ਲਹਿੰਦੇ ਪੰਜਾਬ ਤੋਂ ਇਕ ਵਿਅਕਤੀ ਨੇ ਵੀਡੀਓ ਭੇਜ ਕੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦਾ ਬੇਟਾ ਗਲਤੀ ਨਾਲ ਸਰਹੱਦ ਪਾਰ ਕਰਕੇ ਭਾਰਤ ਚਲਾ ਗਿਆ ਹੈ, ਜਿਸ ਦਾ ਹੁਣ ਕੁਝ ਨਹੀਂ ਪਤਾ ਨਹੀਂ ਚੱਲ ਰਿਹਾ। ਉਕਤ ਵਿਅਕਤੀ ਨੇ ਭਗਵੰਤ ਮਾਨ ਵੱਲੋਂ ਲੋਕਾਂ ਦੀ ਮਦਦ ਕੀਤੇ ਜਾਣ 'ਤੇ ਉਨ੍ਹਾਂ ਦੀ ਤਾਰੀਫ ਵੀ ਕੀਤੀ ਅਤੇ ਅਰਜ਼ ਗੁਜ਼ਾਰੀ ਕਿ ਉਨ੍ਹਾਂ ਦੇ ਬੱਚੇ ਨੂੰ ਲੱਭਣ ਵਿਚ ਵੀ ਉਹ ਮਦਦ ਕਰਨ। ਇਸ ਤੋਂ ਬਾਅਦ ਭਗਵੰਤ ਮਾਨ ਨੇ ਵੀ ਪਾਕਿਸਤਾਨ ਤੋਂ ਆਏ ਇਸ ਸੰਦੇਸ਼ 'ਤੇ ਮਦਦ ਦਾ ਭਰੋਸਾ ਦਿੱਤਾ ਹੈ। 
ਭਗਵੰਤ ਨੇ ਮਾਨ ਨੇ ਕਿਹਾ ਕਿ ਉਹ ਬੀ. ਐੱਸ. ਐੱਫ. ਨਾਲ ਤਾਲਮੇਲ ਕਰਕੇ ਪਤਾ ਕਰ ਰਹੇ ਹਨ ਕਿ ਕਿਸੇ ਬੱਚੇ ਨੇ ਬਾਰਡਰ ਪਾਰ ਕੀਤਾ ਹੈ ਜਾਂ ਨਹੀਂ। ਭਗਵੰਤ ਮਾਨ ਨੇ ਆਪਣੇ ਫੇਸਬੁੱਕ ਪੇਜ 'ਤੇ ਵੀਡੀਓ ਸ਼ੇਅਰ ਕਰਕੇ ਕਿਹਾ ਹੈ ਕਿ ਉਨ੍ਹਾਂ ਨੂੰ ਬਾਰਡਰ ਦੀ ਲੋਕੇਸ਼ਨ ਚਾਹੀਦੀ ਹੈ ਅਤੇ ਉਹ ਪੀੜਤ ਪਰਿਵਾਰ ਦੀ ਮਦਦ ਜ਼ਰੂਰ ਕਰਨਗੇ। ਮਾਨ ਨੇ ਲਿਖਿਆ ਕਿ ਇਨਸਾਨੀਅਤ ਜ਼ਿੰਦਾ ਰੱਖਣੀ ਹੈ।


Related News