ਅਕਾਲੀਆਂ ਨੇ ਕੀਤੀ ਚੋਰ ਦਾ ਦਾੜ੍ਹੀ ''ਚ ਤਿਨਕੇ ਵਾਲੀ ਗੱਲ : ਸੁਨੀਲ ਜਾਖੜ

11/27/2018 8:27:34 PM

ਜਲੰਧਰ (ਵਾਂਟਾ ਵਾਲੀਆ)— ਕਾਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਰੱਖਣ ਮੌਕੇ ਅਕਾਲੀ ਅਤੇ ਕਾਂਗਰਸੀਆਂ ਵਿਚਾਲੇ ਹੋਈ ਗਰਮਾ-ਗਰਮੀ ਦੇ ਸਬੰਧ 'ਚ ਸਨੀਲ ਜਾਖੜ ਨੇ ਮੀਡੀਆ 'ਚ ਅੱਜ ਫਿਰ ਵੱਡਾ ਬਿਆਨ ਦਿੱਤਾ । ਜਾਖੜ ਨੇ ਕਿਹਾ ਕਿ ਸਟੇਜ 'ਤੇ ਸੰਬੋਧਨ ਕਰਦਿਆਂ ਮੈਂ ਤਾਂ ਸਭਾਵਕ ਹੀ ਕਿਹਾ ਸੀ ਕਿ ਚਿੱਟਾ ਦੇ ਵੱਡੇ ਸੁਦਾਗਰ ਵੀ ਅੰਦਰ ਹੋਣੇ ਚਾਹੀਦੇ ਹਨ ਪਰ ਬਿਕਰਮ ਸਿੰਘ ਮਜੀਠੀਆ ਐਵੇਂ ਹੀ ਭੜਕ ਪਏ । ਉਨ੍ਹਾਂ ਕਿਹਾ ਕਿ ਮਜੀਠੀਆ ਦੀ ਇਹ ਭੜਕਾਹਟ ਚੋਰ ਦੀ ਦਾੜੀ ਵਿਚ ਤਿਨਕੇ ਵਾਲੀ ਕਹਾਵਤ ਕਹਾਵਤ ਵਾਂਗ ਉਨ੍ਹਾਂ ਦੇ ਸ਼ੱਕੀ ਕਿਰਦਾਰ ਨੂੰ ਪ੍ਰਗਟਾਉਂਦੀ ਹੈ । ਜਿਕਰਯੋਗ ਹੈ ਕਿ ਕਰਤਾਰ ਲਾਂਘੇ ਦਾ ਨੀਂਹ ਪੱਥਰ ਰੱਖਣ ਮੌਕੇ ਬੀਬਾ ਹਰਸਿਮਰਤ ਕੌਰ ਬਾਦਲ ਨੇ 1984 ਸਿੱਖ ਕਾਤਲੇਆਮ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫਾਹੇ ਟੰਗਣ ਦੀਆਂ ਗੱਲਾਂ ਕੀਤੀਆਂ ਸਨ । ਇਸ ਮੌਕੇ ਸਟੇਜ ਉੱਤੇ ਕਾਂਗਰਸ ਵੱਡੇ ਮੰਤਰੀ ਮੌਜੂਦ ਸਨ । ਇਸ ਤੋਂ ਬਾਅਦ ਜਦੋਂ ਸੁਨੀਲ ਜਾਖੜ ਦੀ ਸਟੇਜ ਤੋਂ ਬੋਲਣ ਦੀ ਵਾਰੀ ਆਈ ਤਾਂ ਉਨ੍ਹਾਂ ਚਿੱਟੇ ਦੇ ਵੱਡੇ ਸੁਦਾਗਰਾਂ ਨੂੰ ਜਲਦ ਅੰਦਰ ਕੀਤੇ ਜਾਣ ਦੀ ਗੱਲ ਕੀਤੀ, ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਅਤੇ ਅਕਾਲੀ ਦਲ ਦੇ ਹੋਰ ਮੈਂਬਰ ਭੜਕ ਪਏ ਅਤੇ ਉਹ ਸੁਨੀਲ ਜਾਖੜ ਮੁਰਦਾਬਾਦ ਦੇ ਨਾਹਰੇ ਲਾਉਣ ਲੱਗ ਪਏ ।


Related News