ਪੰਜਾਬ ਵਿਧਾਨ ਸਭਾ ਘੇਰਨ ਜਾਂਦੇ ''ਅਕਾਲੀਆਂ'' ''ਤੇ ਪੁਲਸ ਨੇ ਵਰ੍ਹਾਈਆਂ ਡਾਂਗਾਂ, ਹਿਰਾਸਤ ''ਚ ਲਿਆ

Monday, Mar 01, 2021 - 06:23 PM (IST)

ਪੰਜਾਬ ਵਿਧਾਨ ਸਭਾ ਘੇਰਨ ਜਾਂਦੇ ''ਅਕਾਲੀਆਂ'' ''ਤੇ ਪੁਲਸ ਨੇ ਵਰ੍ਹਾਈਆਂ ਡਾਂਗਾਂ, ਹਿਰਾਸਤ ''ਚ ਲਿਆ

ਚੰਡੀਗੜ੍ਹ : ਬਜਟ ਇਜਲਾਸ ਦੇ ਪਹਿਲੇ ਦਿਨ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਅਕਾਲੀ ਆਗੂਆਂ ਨੂੰ ਚੰਡੀਗੜ੍ਹ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ 1 ਮਾਰਚ ਨੂੰ ਪੰਜਾਬ ਵਿਧਾਨ ਸਭਾ ਦੇ ਘਿਰਾਓ ਦਾ ਐਲਾਨ ਕੀਤਾ ਸੀ, ਇਸ ਤਹਿਤ ਅਕਾਲੀ ਆਗੂਆਂ ਨੇ ਅੱਜ ਵਿਧਾਨ ਸਭਾ ਵੱਲ ਕੂਚ ਕੀਤਾ। ਪੁਲਸ ਨੇ ਅਕਾਲੀ ਆਗੂਆਂ ਨੂੰ ਰੋਕਣ ਲਈ ਬੈਰੀਕੇਡਿੰਗ ਕੀਤੀ ਹੋਈ ਸੀ, ਜਿਸ ਨੂੰ ਅਕਾਲੀ ਆਗੂਆਂ ਨੇ ਤੋੜਨ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕੈਪਟਨ 'ਤੇ ਗਰਜੇ 'ਸੁਖਬੀਰ ਬਾਦਲ', ਸਟੇਜ ਤੋਂ ਕੀਤੇ ਵੱਡੇ ਐਲਾਨ

PunjabKesari

ਇਸ ਦੌਰਾਨ ਪੁਲਸ ਨਾਲ ਅਕਾਲੀ ਆਗੂਆਂ ਦੀ ਹਲਕੀ ਝੜਪ ਵੀ ਹੋਈ, ਜਿਸ ਤੋਂ ਬਾਅਦ ਕਈ ਆਗੂਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਇਨ੍ਹਾਂ ਆਗੂਆਂ ਨੂੰ ਚੰਡੀਗੜ੍ਹ ਦੇ ਸੈਕਟਰ-17 ਪੁਲਸ ਥਾਣੇ ਵਿਖੇ ਲਿਜਾਇਆ ਗਿਆ ਹੈ।

ਇਹ ਵੀ ਪੜ੍ਹੋ : ਸਿਹਤ ਮਹਿਕਮੇ ਦੀ 'ਕੋਰੋਨਾ' ਰਿਪੋਰਟ ਨੇ ਮੰਤਰੀ 'ਰੰਧਾਵਾ' ਨੂੰ ਕੀਤਾ ਹੈਰਾਨ, ਇਹ ਹੈ ਪੂਰਾ ਮਾਮਲਾ

ਦੱਸਣਯੋਗ ਹੈ ਕਿ ਵਿਧਾਨ ਸਭਾ ਦਾ ਘਿਰਾਓ ਕਰਨ ਤੋਂ ਪਹਿਲਾਂ ਸੈਕਟਰ-25 ਵਿਖੇ ਅਕਾਲੀ ਦਲ ਵੱਲੋਂ ਵੱਡੀ ਰੈਲੀ ਰੱਖੀ ਗਈ ਸੀ, ਜਿਸ 'ਚ ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ 'ਤੇ ਖੂਬ ਰਗੜੇ ਲਾਏ ਅਤੇ ਐਲਾਨ ਕੀਤਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ, ਬਿਜਲੀ ਬਿੱਲਾਂ ਖ਼ਿਲਾਫ਼ ਅਕਾਲੀ ਦਲ ਵੱਲੋਂ ਸੂਬੇ ਦੇ ਸਾਰੇ ਵਿਧਾਨ ਸਭਾ ਹਲਕਿਆਂ 'ਚ 8 ਮਾਰਚ ਨੂੰ ਪ੍ਰਦਰਸ਼ਨ ਕੀਤਾ ਜਾਵੇਗਾ।


 


author

Babita

Content Editor

Related News