ਅਕਾਲੀ ਆਗੂ ਦੇ ਮੁੰਡੇ ਨੇ ਡੀ. ਜੇ. ਦੀ ਬੇਸ ''ਤੇ ਦਾਗੇ ਫਾਇਰ, ਵਾਇਰਲ ਹੋਈ ਵੀਡੀਓ

Sunday, Dec 25, 2022 - 12:37 PM (IST)

ਅਕਾਲੀ ਆਗੂ ਦੇ ਮੁੰਡੇ ਨੇ ਡੀ. ਜੇ. ਦੀ ਬੇਸ ''ਤੇ ਦਾਗੇ ਫਾਇਰ, ਵਾਇਰਲ ਹੋਈ ਵੀਡੀਓ

ਨਵਾਗਾਓਂ (ਮੁਨੀਸ਼) : ਪੁਲਸ ਨੇ ਨਵਾਂਗਾਓਂ ਨਗਰ ਕੌਂਸਲ ਦੀ ਮੌਜੂਦਾ ਅਕਾਲੀ ਪ੍ਰਧਾਨ ਬਲਵਿੰਦਰ ਕੌਰ ਅਤੇ ਅਕਾਲੀ ਆਗੂ ਗੁਰਧਿਆਨ ਸਿੰਘ ਦੇ ਮੁੰਡੇ ਪਰਮਿੰਦਰ ਸਿੰਘ ਉਰਫ਼ ਮਿੱਠੂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਫਿਲਹਾਲ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ ਪਰ ਪੁਲਸ ਉਸ ਦੀ ਭਾਲ ਕਰ ਰਹੀ ਹੈ। ਐੱਸ. ਐੱਚ. ਓ. ਕੁਲਵੰਤ ਸਿੰਘ ਨੇ ਦੱਸਿਆ ਕਿ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਜਦੋਂ ਅਸੀਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਸ ਵੀਡੀਓ ਵਿਚ ਹਵਾ ਵਿਚ ਫਾਇਰ ਕਰਨ ਵਾਲਾ ਨੌਜਵਾਨ ਪਰਮਿੰਦਰ ਸਿੰਘ ਨਗਰ ਕੌਂਸਲ ਪ੍ਰਧਾਨ ਦਾ ਮੁੰਡਾ ਹੈ, ਜੋ ਕਿ ਇਕ ਪ੍ਰੋਗਰਾਮ ਵਿਚ ਡੀ. ਜੇ. ਦੀ ਧੁਨ ’ਤੇ ਪਿਸਤੌਲ ਨਾਲ ਹਵਾ ਵਿਚ ਫਾਇਰ ਕਰਦਾ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ- ਦਰਦਨਾਕ ਹਾਦਸੇ ਨੇ ਉਜਾੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਪਿਓ-ਪੁੱਤ ਦੀ ਇਕੱਠਿਆਂ ਹੋਈ ਮੌਤ

ਇਸ ਦੇ ਨਾਲ ਹੀ ਉਸ ਦੇ ਨਾਲ ਨੱਚਣ ਵਾਲੇ ਨੌਜਵਾਨਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ। ਉਸ ਨੇ ਦੱਸਿਆ ਕਿ ਨੌਜਵਾਨ ਦਾ ਨਾਂ ਪਰਮਿੰਦਰ ਸਿੰਘ ਅਤੇ ਪਿਤਾ ਦਾ ਨਾਂ ਗੁਰਧਿਆਨ ਸਿੰਘ ਹੈ। ਮੁਲਜ਼ਮ ਸ਼ਿਵਾਲਿਕ ਵਿਹਾਰ ਨਵਾਂਗਾਓਂ ਦਾ ਰਹਿਣ ਵਾਲਾ ਹੈ, ਜਿਸਦੇ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਅਜੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ, ਉਸ ਦੀ ਗ੍ਰਿਫ਼ਤਾਰੀ ਦੀ ਕੋਸ਼ਿਸ਼ ਜਾਰੀ ਹੈ।

ਇਹ ਵੀ ਪੜ੍ਹੋ- ਸੰਘਣੀ ਧੁੰਦ ਨੇ ਰੇਲ ਗੱਡੀਆਂ ਨੂੰ ਲਗਾਈ ਬ੍ਰੇਕ, ਫਿਰੋਜ਼ਪੁਰ-ਫਾਜ਼ਿਲਕਾ 'ਚ ਰੱਦ ਹੋਈਆਂ ਇਹ ਟ੍ਰੇਨਾਂ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News