ਅਕਾਲੀ ਲੀਡਰ ਬਾਬਾ ਗੁਰਦੀਪ ਕਤਲ ਕਾਂਡ ਦੇ ਮੁੱਖ ਮੁਲਜ਼ਮ ਗ੍ਰਿਫਤਾਰ

03/02/2020 6:55:19 PM

ਮਜੀਠਾ (ਸਰਬਜੀਤ ਵਡਾਲਾ) : ਹਲਕਾ ਮਜੀਠਾ ਦੇ ਪਿੰਡ ਉਮਰਪੁਰਾ ਦੇ ਸਾਬਕਾ ਸਰਪੰਚ ਤੇ ਸੀਨੀਅਰ ਅਕਾਲੀ ਆਗੂ ਬਾਬਾ ਗੁਰਦੀਪ ਸਿੰਘ ਦੇ ਕਤਲ ਮਾਮਲੇ 'ਚ ਪੁਲਸ ਨੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਇਸ ਮਾਮਲੇ ਨੂੰ ਲੈ ਕੇ ਜਿਥੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਰਕਾਰ ਤੇ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੀ ਅਲੋਚਨਾ ਕੀਤੀ, ਉਥੇ ਹੀ ਪੁਲਸ ਜ਼ਿਲਾ ਅੰਮ੍ਰਿਤਸਰ ਦਿਹਾਤੀ ਸਮੇਤ ਉਚ ਅਧਿਕਾਰੀਆਂ ਦੀ ਸਿਰਦਰੀ ਬਣੇ ਉਕਤ ਗੈਂਗਸਟਰ ਨੂੰ ਸਾਥੀਆਂ ਸਮੇਤ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਵਲੋਂ ਰਾਜਸਥਾਨ ਦੀ ਪੁਲਸ ਨਾਲ ਮਿਲਕੇ ਸਾਂਝੇ ਅਪਰੇਸ਼ਨ ਦੌਰਾਨ ਰਾਜਸਥਾਨ ਦੇ ਪਾਲੀ ਤੋਂ ਕਾਬੂ ਕਰਕੇ ਸੁੱਖ ਦਾ ਸਾਹ ਲਿਆ ਹੈ।

PunjabKesari

ਕੀ ਸੀ ਮਾਮਲਾ
ਪਿੰਡ ਉਮਰਪੁਰਾ ਦੇ ਸਾਬਕਾ ਸਰਪੰਚ ਬਾਬਾ ਗੁਰਦੀਪ ਸਿੰਘ ਨੂੰ ਪਿੰਡ ਦੇ ਰਹਿਣ ਵਾਲੇ ਗੈਂਗਸਟਰ ਹਰਮਨਪੀਤ ਸਿੰਘ ਨੇ ਚੋਣਾਂ ਦੀ ਰੰਜਿਸ਼ ਤਹਿਤ ਕਤਲ ਕਰ ਦਿੱਤਾ ਸੀ। ਬਾਬਾ ਗੁਰਦੀਪ ਸਿੰਘ ਜੋ ਕਿ ਨਵੇਂ ਸਾਲ ਦੀ ਸ਼ਾਮ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕ ਕੇ ਘਰ ਵਾਪਸ ਆ ਰਿਹਾ ਸੀ, ਜਿਸ ਨੂੰ ਰਾਸਤੇ ਵਿਚ ਰੋਕ ਕੇ ਹਰਮਨਪ੍ਰੀਤ ਸਿੰਘ ਵਲੋਂ ਆਪਣੇ ਦੋ ਸਾਥੀਆਂ ਨਾਲ ਮਿਲਕੇ ਗੋਲੀਆਂ ਨਾਲ ਸ਼ੱਲੀ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। 

ਥਾਣਾ ਮਜੀਠਾ ਤੇ ਥਾਣਾ ਕੰਬੋਜ ਦੀ ਪੁਲਸ ਵਲੋਂ ਨਾਮਜ਼ਦ ਸਨ ਮੁਲਜ਼ਮ
ਥਾਣਾ ਮਜੀਠਾ ਦੀ ਪੁਲਸ ਵਲੋਂ ਬਾਬਾ ਗੁਰਦੀਪ ਸਿੰਘ ਕਤਲ ਦੇ ਸਬੰਧ ਵਿਚ 1-2-2020 ਨੂੰ ਮੁਕੱਦਮਾ ਨੰਬਰ 2 ਦੇ ਆਈ. ਪੀ. ਸੀ. ਦੀ ਧਾਰਾ 302, 120 ਬੀ, 148, 149 ਤਹਿਤ ਦਰਜ ਕੀਤਾ ਸੀ। ਇਸ ਤੋਂ ਇਲਾਵਾ ਥਾਣਾ ਕੰਬੋਜ ਅਧੀਨ ਆਉਂਦੇ ਪਿੰਡ ਪੰਡੋਰੀ ਵੜੈਚ ਦੇ ਮਨਦੀਪ ਸਿੰਘ ਦੇ 19 ਨਵੰਬਰ 2019 ਹੋਏ ਕਤਲ ਦੇ ਮੁੱਖ ਮੁਲਜ਼ਮ ਜਿਨ੍ਹਾਂ ਵਿਚ ਹਰਮਨਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਧਰਮਪੁਰਾ, ਬਲਰਾਜ ਸਿੰਘ ਬੁੜੀ ਪੁੱਤਰ ਅਨੂਪ ਸਿੰਘ ਵਾਸੀ ਬਸੰਤ ਕੋਟ ਥਾਣਾ ਕੋਟਲੀ ਸੂਰਤ ਮੱਲੀਆਂ ਗੁਰਦਾਸਪੁਰ, ਹਰਵਿੰਦਰ ਸਿੰਘ ਸੰਧੂ ਪੁੱਤਰ ਮਨਜੀਤ ਸਿੰਘ ਵਾਸੀ ਪੰਡੋਰੀ ਵੜੇਚ ਅੰਮ੍ਰਿਤਸਰ ਦੀ ਕਰੀਬ 2 ਮਹੀਨੇ ਤੋਂ ਪੁਲਸ ਭਾਲ ਕਰ ਰਹੀ ਸੀ। 

ਅੰਮਿਤਸਰ ਦਿਹਾਤੀ ਤੇ ਰਾਜਸਥਾਨ ਪੁਲਸ ਦਾ ਸਾਂਝਾ ਆਪ੍ਰੇਸ਼ਨ : ਡੀ. ਐੱਸ. ਪੀ.
ਡੀ. ਐੱਸ. ਪੀ. ਮਜੀਠਾ ਯੋਗੇਸ਼ਵਰ ਨੇ ਦੱਸਿਆ ਕਿ ਐੱਸ. ਐੱਸ. ਪੀ. ਅੰਮ੍ਰਿਤਸਰ ਦਿਹਾਤੀ ਵਕਰਮਜੀਤ ਦੁੱਗਲ ਵਲੋਂ ਇਕ ਸਪੈਸ਼ਲ ਟੀਮ ਬਣਾਈ ਗਈ ਸੀ ਜੋ ਕਿ ਪਿਛਲੇ ਕਰੀਬ ਦੋ ਮਹੀਨੇ ਤੋਂ ਮੁਲਜ਼ਮਾਂ ਦੇ ਪਿੱਛੇ ਲੱਗੀ ਹੋਈ ਸੀ। ਟੀਮ ਵਲੋਂ ਬੀਤੇ ਦਿਨੀ ਭਾਰੀ ਮੁਸ਼ੱਕਤ ਤੋਂ ਬਾਅਦ ਰਾਜਸਥਾਨ ਦੇ ਪਾਲੀ ਤੋਂ ਰਾਜਸਥਾਨ ਪੁਲਸ ਦੀ ਸਹਾਇਤਾ ਨਾਲ ਉਕਤ ਤਿੰਨੇ ਮੁੱਖ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।


Gurminder Singh

Content Editor

Related News