ਅਕਾਲੀ ਦਲ ਮਾਨ ਦੇ ਵਰਕਰਾਂ ਯੋਗ ਦਿਵਸ ਦੇ ਵਿਰੋਧ ’ਚ ਕੀਤੀ ਨਾਅਰੇਬਾਜ਼ੀ

Friday, Jun 22, 2018 - 05:19 AM (IST)

ਅਕਾਲੀ ਦਲ ਮਾਨ ਦੇ ਵਰਕਰਾਂ ਯੋਗ ਦਿਵਸ ਦੇ ਵਿਰੋਧ ’ਚ ਕੀਤੀ ਨਾਅਰੇਬਾਜ਼ੀ

 ਗੁਰੂ ਕਾ ਬਾਗ,   (ਭੱਟੀ)-  ਸ਼੍ਰੋਮਣੀ ਅਕਾਲੀ ਦਲ ਮਾਨ ਹਲਕਾ ਮਜੀਠਾ ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਕੋਟਲਾ ਤੇ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਵਰਕਰਾਂ ਨੇ ਯੋਗ ਦਿਵਸ ਦਾ ਵਿਰੋਧ ਕਰਦਿਆਂ ਇਸ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਜਦ ਕਿ ਪਾਰਟੀ ਵਰਕਰਾਂ ਨੇ ਯੋਗ ਦਿਵਸ ਦੇ ਵਿਰੋਧ ’ਚ ਗੱਤਕਾ ਦਿਵਸ ਮਨਾਇਆ, ਜਿਸ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੇ ਹੋਰ ਮਾਡ਼ੀਆਂ ਅਲਾਮਤਾਂ ਤੋਂ ਦੂਰ ਰਹਿਣ ਅਤੇ ਬਾਣੀ ਤੇ  ਬਾਣੇ ਦੇ ਧਾਰਨੀ ਬਣ ਕੇ ਆਪਣਾ ਜੀਵਨ ਸਫਲਾ ਕਰਨ ਲਈ ਪ੍ਰੇਰਿਤ ਕੀਤਾ ਗਿਆ।
 ਇਸ ਮੌਕੇ ਭਾਈ ਕੋਟਲਾ ਨੇ ਕਿਹਾ ਕਿ ਸਿੱਖ ਸੰਗਤ ਹਰ ਸਾਲ ਯੋਗ ਦਿਵਸ ਦਾ ਵਿਰੋਧ ਕਰੇ ਤੇ ਆਪਣੇ ਬੱਚਿਆਂ  ਨੂੰ ਸਾਡੇ ਗੁਰੂਆਂ ਵੱਲੋਂ ਸਿਖਾਏ ਗਏ ਸਿਧਾਂਤਾਂ ’ਤੇ ਉਨ੍ਹਾਂ ਦੀ ਸਿੱਖਿਆ ’ਤੇ ਚੱਲਣ ਤੇ ਗੱਤਕਾ ਦਿਵਸ ਮਨਾਉਣ ਲਈ ਪ੍ਰੇਰਿਤ ਕਰੇ ਤਾਂ ਜੋ ਉਨ੍ਹਾਂ ਦੀ ਸਿਹਤ ਤੇ ਜੀਵਨ ਨੂੰ ਨਿਰੋਇਆ ਰੱਖਿਆ ਜਾ ਸਕੇ।
 ਇਸ ਮੌਕੇ ਸੁੱਚਾ ਸਿੰਘ ਮਹੱਦੀਪੁਰਾ, ਗੁਰਦੀਪ ਸਿੰਘ ਬੱਲ, ਲਖਜਿੰਦਰ ਸਿੰਘ ਬਿੱਟੂ, ਨਿਰਮਲ ਸਿੰਘ ਕੋਟਲਾ, ਡਾ. ਗੁਰਸ਼ਰਨ ਸਿੰਘ ਲਸ਼ਕਰੀ ਨੰਗਲ, ਬੱਲੂ ਸਿੰਘ, ਸੁਖਵਿੰਦਰ ਸਿੰਘ ਸੁੱਖੀ ਕੋਟਲਾ, ਜਰਨੈਲ ਸਿੰਘ, ਤਾਜਪ੍ਰੀਤ ਸਿੰਘ ਆਦਿ ਹਾਜ਼ਰ ਸਨ।
 


Related News