ਸਮਰਾਲਾ : ਅਕਾਲੀ ਦਲ ਨੇ ਪੰਜਾਬ ਸਰਕਾਰ ''ਤੇ ਲਾਏ ਅਨਾਜ ਘੋਟਾਲੇ ਦੇ ਦੋਸ਼

Tuesday, Jul 07, 2020 - 02:44 PM (IST)

ਸਮਰਾਲਾ : ਅਕਾਲੀ ਦਲ ਨੇ ਪੰਜਾਬ ਸਰਕਾਰ ''ਤੇ ਲਾਏ ਅਨਾਜ ਘੋਟਾਲੇ ਦੇ ਦੋਸ਼

ਸਮਰਾਲਾ (ਗਰਗ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਦੀਆਂ ਲੋਕ ਅਤੇ ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ ਅੱਜ ਸਮਰਾਲਾ ਵਿਧਾਨ ਸਭਾ ਅਧੀਨ ਪੈਂਦੇ ਸਮਰਾਲਾ ਅਤੇ ਮਾਛੀਵਾੜਾ ਸਾਹਿਬ ਤੋਂ ਇਲਾਵਾ ਬਰਧਾਲਾ, ਰੁਪਾਲੋਂ, ਹੇੜੀਆਂ ਤੇ ਬਹਿਲੋਲਪੁਰ ਪਿੰਡਾਂ 'ਚ ਵੀ ਧਰਨੇ ਲਗਾਏ ਗਏ। ਇਨ੍ਹਾਂ ਧਰਨਿਆਂ ਦੌਰਾਨ ਅਕਾਲੀ ਲੀਡਰਸ਼ਿਪ ਨੇ ਸੂਬੇ ਦੀ ਕਾਂਗਰਸ ਸਰਕਾਰ ’ਤੇ ਗਰੀਬਾਂ ਲਈ ਕੇਂਦਰ ਸਰਕਾਰ ਤੋਂ ਆਏ ਅਨਾਜ 'ਚ ਘਪਲੇਬਾਜੀ ਕੀਤੇ ਜਾਣ ਦੇ ਦੋਸ਼ਾਂ ਸਮੇਤ ਕੋਰੋਨਾ ਕਾਲ ’ਚ ਪੁਲਸ ਚਲਾਨਾਂ ਰਾਹੀ ਲੋਕਾਂ ਦੀ ਲੁੱਟ ਕੀਤੇ ਜਾਣ ਦੇ ਇਲਜ਼ਾਮ ਲਗਾਏ। 

PunjabKesari

ਸਮਰਾਲਾ ਵਿਖੇ ਲਗਾਏ ਇਨ੍ਹਾਂ ਧਰਨਿਆਂ ਨੂੰ ਸੰਬੋਧਨ ਕਰਦਿਆਂ ਹਲਕਾ ਸਮਰਾਲਾ ਦੇ ਸਾਬਕਾ ਅਕਾਲੀ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਕੈਪਟਨ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਦੇਸ਼ 'ਚ ਫੈਲੀ ਕੋਰੋਨਾ ਮਹਾਮਾਰੀ ਦੌਰਾਨ ਗਰੀਬ ਪਰਿਵਾਰਾਂ ਲਈ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਅਪ੍ਰੈਲ, ਮਈ ਅਤੇ ਜੂਨ ਮਹੀਨੇ ਲਈ ਆਏ 70 ਹਜ਼ਾਰ ਮੀਟ੍ਰਿਕ ਟਨ ਰਾਸ਼ਨ ’ਚ ਹੇਰਾਫੇਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਵੱਲੋਂ ਭੇਜੇ ਇਸ ਰਾਸ਼ਨ ਦੀ ਵੰਡ ਦਾ ਕੰਮ ਆਪਣੇ ਵਿਧਾਇਕਾਂ ਨੂੰ ਸੌਂਪ ਦਿੱਤਾ ਅਤੇ ਗਰੀਬਾਂ ਨੂੰ ਅੱਧਾ ਰਾਸ਼ਨ ਵੀ ਨਹੀਂ ਮਿਲੀਆਂ। ਇਸੇ ਕਾਰਨ ਅਗਲੇ 5 ਮਹੀਨੇ ਲਈ ਆ ਰਹੇ ਰਾਸ਼ਨ ਦੀ ਸਹੀ ਵੰਡ ਵਾਸਤੇ ਸੂਬਾ ਸਰਕਾਰ ਨੂੰ ਚਿਤਾਵਨੀ ਦੇਣ ਵੱਜੋਂ ਅਕਾਲੀ ਦਲ ਵੱਲੋਂ ਅੱਜ ਪਿੰਡ-ਪਿੰਡ ਧਰਨੇ ਦਿੱਤੇ ਜਾ ਰਹੇ ਹਨ।

ਇਸ ਮੌਕੇ ਬੋਲਦਿਆਂ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਬਲਜਿੰਦਰ ਸਿੰਘ ਬਬਲੂ ਲੋਪੋ ਅਤੇ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਸੂਬੇ ਦੇ ਹਰ ਲੋੜਵੰਦ ਅਤੇ ਗਰੀਬ ਵਿਅਕਤੀ ਦੇ ਹੱਕ ’ਚ ਡੱਟ ਕੇ ਲੜਾਈ ਲੜੀ ਜਾਵੇਗੀ।Îੲਨ੍ਹਾਂ ਆਗੂਆਂ ਨੇ ਕਿਹਾ ਕਿ ਕੋਰੋਨਾ ਸੰਕਟ ਦੀ ਇਸ ਔਖੀ ਘੜੀ ’ਚ ਸਰਕਾਰ ਵੱਲੋਂ ਚਲਾਨਾਂ ਦੇ ਨਾਂ ’ਤੇ ਲੋਕਾਂ ਨਾਲ ਵੱਡੀ ਲੁੱਟ ਕੀਤੀ ਜਾ ਰਹੀ ਹੈ, ਜਿਸ ਨੂੰ ਅਕਾਲੀ ਦਲ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ। ਇਨ੍ਹਾਂ ਅਕਾਲੀ ਆਗੂਆਂ ਨੇ ਕਿਹਾ ਕਿ ਪੈਟਰੋਲ-ਡੀਜ਼ਲ ਦੇ ਕੇਂਦਰ ਅਤੇ ਪੰਜਾਬ ਵੱਲੋਂ ਕੀਤੇ ਰੇਟ ਦੇ ਵਾਧੇ ਨੂੰ ਲੈ ਕੇ ਅੱਜ ਪਿੰਡ ਪੱਧਰ ਤੱਕ ਕੀਤੇ ਗਏ ਮੁਜ਼ਾਹਰੇ ’ਚ ਲੋਕਾਂ ਵੱਲੋਂ ਵੱਡਾ ਸਮਰਥਨ ਦਿੱਤਾ ਗਿਆ। ਓਧਰ ਬਰਧਾਲਾ ਅਤੇ ਰੁਪਾਲੋਂ ਵਿਖੇ ਯੂਥ ਪ੍ਰਧਾਨ ਬਬਲੋ ਲੋਪੋਂ ਦੀ ਅਗਵਾਈ ਵਿਖੇ ਦਿੱਤੇ ਗਏ ਧਰਨਿਆਂ ਦੌਰਾਨ ਲੋਕਾਂ ਸਾਹਮਣੇ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਅਨਾਜ ਘਪਲੇ ਦੀਆਂ ਪਰਤਾਂ ਖੋਲ੍ਹੀਆਂ ਗਈਆਂ।
 


author

Babita

Content Editor

Related News