ਖਹਿਰਾ ਕਾਂਗਰਸ ’ਚ ਰਲ ਗਿਆ, ਸਿਰਫ ਐਲਾਨ ਬਾਕੀ : ਮਜੀਠੀਆ

03/22/2018 12:54:56 PM

ਚੰਡੀਗੜ੍ਹ (ਰਮਨਦੀਪ ਸੋਢੀ) : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਅਕਾਲੀ ਦਲ ਨੇ ‘ਕੰਮ ਰੋਕੂ ਪ੍ਰਸਤਾਵ’ ਨੂੰ ਲੈ ਕੇ ਸਦਨ ’ਚੋਂ ਵਾਕਆਊਟ ਕਰ ਦਿੱਤਾ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਉਨ੍ਹਾਂ ਨੂੰ ਲੱਗਦਾ ਹੈ ਕਿ ਸੁਖਪਾਲ ਖਹਿਰਾ ਕਾਂਗਰਸ ਨਾਲ ਰਲ ਗਿਆ ਹੈ, ਜਿਸ ਦੀ ਗਵਾਹੀ ਕੱਲ ਕੈਪਟਨ ਅਤੇ ਖਹਿਰਾ ਵਲੋਂ ਇਕੱਠੇ ਲੰਚ ਕਰਨਾ ਦੇ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਖਹਿਰਾ ਆਪਣੇ ਕੇਸਾਂ ਕਾਰਨ ਕਾਂਗਰਸ ਅੱਗੇ ਸਰੰਡਰ ਕਰ ਗਿਆ ਹੈ। ਉਨ੍ਹਾਂ ਕਿਹਾ ਕਿ ਖਹਿਰਾ ਨੇ ਆਪਣੀ ਨਵੀਂ ਪਾਰਟੀ ਬਣਾਉਣੀ ਸੀ, ਜਿਸ ਦਾ ਨਾਂ 'ਇੰਡੀਅਨ ਨੈਸ਼ਨਲ ਕਾਂਗਰਸ' ਦੀ 'ਬੀ ਟੀਮ' ਹੋਣਾ ਸੀ। ਉਨ੍ਹਾਂ ਕਿਹਾ ਕਿ 6 ਮਹੀਨਿਆਂ ਤੋਂ ਪੀੜਤ ਪਰਿਵਾਰਾਂ ਨੂੰ ਪੈਨਸ਼ਨ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਰਾਕ ’ਚ ਮਾਰੇ ਗਏ ਪੰਜਾਬੀਆਂ ਲਈ ਸਰਕਾਰ ਨੇ ਕੁਝ ਨਹੀਂ ਕੀਤਾ। 


Related News