ਅਕਾਲੀ ਦਲ ਪ੍ਰਵਾਸੀ ਵਿੰਗ ਦੇ ਪ੍ਰਧਾਨ ਦੀ ਜਾਨ ਨੂੰ ਖਤਰਾ, 2 ਵਾਰ ਹੋ ਚੁੱਕੈ ਜਾਨਲੇਵਾ ਹਮਲਾ
Wednesday, Mar 31, 2021 - 02:09 PM (IST)
ਅੰਮ੍ਰਿਤਸਰ (ਛੀਨਾ) - ਚੋਣਾਂ ਦੀ ਸਿਆਸੀ ਰੰਜਿਸ਼ ਕਾਰਣ ਕੁਝ ਲੋਕ ਮੇਰੀ ਜਾਨ ਦੇ ਦੁਸ਼ਮਣ ਬਣ ਚੁੱਕੇ ਹਨ, ਜਿਨ੍ਹਾਂ ਵਲੋਂ ਗੁੰਡਾਂ ਅਨਸਰਾਂ ਰਾਹੀਂ 2 ਵਾਰ ਮੇਰੇ ’ਤੇ ਜਾਨਲੇਵਾ ਹਮਲਾ ਕਰਵਾਇਆ ਜਾ ਚੁੱਕਾ ਹੈ ਪਰ ਸਥਾਨਕ ਪੁਲਸ ਸਿਆਸੀ ਦਬਾਅ ਹੋਣ ਕਾਰਣ ਮੇਰੀ ਕੋਈ ਸੁਣਵਾਈ ਨਹੀਂ ਕਰ ਰਹੀ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਪ੍ਰਵਾਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਸਰਪੰਚ ਕਮਲ ਬੰਗਾਲੀ ਨੇ ਆਪਣੀ ਪਤਨੀ ਸਰਪੰਚ ਪ੍ਰੋਮੀਲਾ ਕੁਮਾਰੀ ਦੀ ਮੌਜੂਦਗੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ ਹਨ।
ਪੜ੍ਹੋ ਇਹ ਵੀ ਖ਼ਬਰ - ਅਧਿਆਪਕ ਤੇ ਮਾਪੇ ਸ਼ਸ਼ੋਪੰਜ ’ਚ : ਕੀ ਕੈਪਟਨ ਸਰਕਾਰ 1 ਅਪ੍ਰੈਲ ਨੂੰ ਖੋਲ੍ਹੇਗੀ ਸਕੂਲ ?
ਉਨ੍ਹਾਂ ਕਿਹਾ ਕਿ 20 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਜੁੜ ਕੇ ਮੈਂ ਲੋਕਾਂ ਦੀ ਸੇਵਾ ਕਰ ਰਿਹਾ ਹਾਂ ਤੇ ਇਲਾਕੇ ’ਚ ਚੰਗਾ ਰਸੂਖ ਹੋਣ ਕਾਰਣ 1 ਵਾਰ ਮੈਂਬਰ ਤੇ 2 ਵਾਰ ਰਾਮ ਨਗਰ ਕਾਲੋਨੀ ਮਜੀਠਾ ਰੋਡ ਤੋਂ ਸਰਪੰਚੀ ਹਾਸਲ ਕਰ ਚੁੱਕਾ ਹਾਂ, ਜਦਕਿ ਹੁਣ ਮੌਜੂਦਾ ਸਰਪੰਚ ਮੇਰੀ ਪਤਨੀ ਹੈ। ਕਮਲ ਬੰਗਾਲੀ ਨੇ ਕਿਹਾ ਕਿ ਚੋਣਾਂ ’ਚ ਹਰ ਵਾਰ ਹਾਰ ਦਾ ਮੂੰਹ ਦੇਖਣ ਕਾਰਣ ਵਿਰੋਧੀ ਬੌਖਲਾ ਗਏ ਹਨ ਤੇ ਉਹ ਹੁਣ ਮੈਨੂੰ ਆਪਣਾ ਘਰ ਤੇ ਕਾਰੋਬਾਰ ਛੱਡ ਕੇ ਵਾਪਸ ਬੰਗਾਲ ਚਲੇ ਜਾਣ ਲਈ ਮਜ਼ਬੂਰ ਕਰ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਮਨੀ ਸ਼ੂਟਰ ਨੇ ਫੇਸਬੁੱਕ ’ਤੇ ਐੱਸ. ਐੱਸ. ਪੀ. ਚਹਿਲ ਨੂੰ ਦਿੱਤੀ ਧਮਕੀ
ਕਮਲ ਬੰਗਾਲੀ ਨੇ ਕਿਹਾ ਕਿ ਵਿਰੋਧੀਆਂ ਦੇ ਇਸ਼ਾਰੇ ’ਤੇ ਗੁੰਡਾਂ ਅਨਸਰਾਂ ਨੇ ਪਹਿਲਾਂ 8 ਦਸੰਬਰ 2020 ਨੂੰ ਤੇਜ਼ਧਾਰ ਹਥਿਆਰਾਂ ਨਾਲ ਸਾਡੇ ਘਰ ਆ ਕੇ ਹਮਲਾ ਕੀਤਾ ਸੀ, ਜਿਸ ਦੌਰਾਨ ਮੇਰਾ ਭਣੇਵਾਂ ਗੋਤਮ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਸੀ। ਹੁਣ ਦੂਜੀ ਵਾਰ ਕੱਲ ਸ਼ਾਮ 29 ਮਾਰਚ ਨੂੰ ਫਿਰ ਉਨ੍ਹਾਂ ਹੀ ਹਮਲਾਵਰਾਂ ਨੇ ਸਾਡੇ ਘਰ ’ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਮੈਂ ਬੜੀ ਮੁਸ਼ਕਲ ਨਾਲ ਜਾਨ ਬਚਾਈ, ਜਦਕਿ ਮੇਰੇ 4 ਸਾਥੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਹਨ।
ਪੜ੍ਹੋ ਇਹ ਵੀ ਖ਼ਬਰ - ਹੈੱਡ ਗ੍ਰੰਥੀ ਦੇ ਪੁੱਤ ਦੇ ਖੁਦਕੁਸ਼ੀ ਮਾਮਲੇ ’ਚ ਆਇਆ ਨਵਾਂ ਮੋੜ, ਪੁਲਸ ਹੱਥ ਲੱਗੀ ਮ੍ਰਿਤਕ ਦੀ ਡਾਇਰੀ ਤੇ ਸੁਸਾਈਡ ਨੋਟ
ਕਮਲ ਬੰਗਾਲੀ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਤੇ ਹੁਣ ਵੀ ਪੁਲਸ ਚੌਕੀ ਮਾਈ ਭਾਗੋ ਕਾਲਜ ਵਿਖੇ ਸਾਰੀ ਘਟਨਾ ਸਬੰਧੀ ਜਾਣਕਾਰੀ ਦਿੱਤੀ ਪਰ ਪੁਲਸ ਸਿਆਸੀ ਦਬਾਅ ਹੋਣ ਕਾਰਣ ਦੋਸ਼ੀਆਂ ਖ਼ਿਲਾਫ਼ ਕੋਈ ਸਖ਼ਤ ਐਕਸ਼ਨ ਨਹੀ ਲੈਂਦੀ। ਕਾਰਵਾਈ ਨਾ ਹੋਣ ਕਾਰਨ ਮਾੜੇ ਅਨਸਰਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ। ਕਮਲ ਬੰਗਾਲੀ ਨੇ ਪੁਲਸ ਦੇ ਉੱਚ ਅਧਿਕਾਰੀਆ ਤੋਂ ਇਨਸਾਫ ਦੀ ਗੁਹਾਰ ਲਗਾਉਂਦਿਆਂ ਮੰਗ ਕੀਤੀ ਕਿ ਹਮਲਾਵਰਾਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਸਖ਼ਤ ਕਾਰਵਾਈ ਕਰ ਕੇ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਮੇਰੇ ਤੇ ਮੇਰੇ ਪਰਿਵਾਰ ਦੀ ਜਾਨ ਮਾਲੀ ਦੀ ਸੁਰੱਖਿਆ ਕੀਤੀ ਜਾਵੇ।
ਪੜ੍ਹੋ ਇਹ ਵੀ ਖ਼ਬਰ - ਕਿਸਾਨ ਧਰਨਾ : ਦੋ ਸਕੇ ਭਰਾਵਾਂ ਨਾਲ ਵਾਪਰਿਆ ਹਾਦਸਾ, ਸਸਕਾਰ ਕਰਨ ਤੋਂ ਪਹਿਲਾ ਪਰਿਵਾਰ ਨੇ ਰੱਖੀਆਂ ਇਹ ਮੰਗਾਂ