ਅਕਾਲੀ ਦਲ ਨੇ ਅੱਜ ਸੱਦੀ ਅਹਿਮ ਮੀਟਿੰਗ, ਜ਼ਿਮਨੀ ਚੋਣਾਂ ਬਾਰੇ ਹੋ ਸਕਦੀ ਹੈ ਚਰਚਾ

Tuesday, Oct 22, 2024 - 01:40 PM (IST)

ਅਕਾਲੀ ਦਲ ਨੇ ਅੱਜ ਸੱਦੀ ਅਹਿਮ ਮੀਟਿੰਗ,  ਜ਼ਿਮਨੀ ਚੋਣਾਂ ਬਾਰੇ ਹੋ ਸਕਦੀ ਹੈ ਚਰਚਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਮੰਗਲਵਾਰ ਮਤਲਬ ਕਿ ਅੱਜ ਹੋਣ ਜਾ ਰਹੀ ਹੈ। ਇਸ ਮੀਟਿੰਗ ਦੌਰਾਨ 4 ਵਿਧਾਨ ਸਭਾ ਸੀਟਾਂ 'ਤੇ 13 ਨਵੰਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਸਬੰਧੀ ਰਣਨੀਤੀ ਬਣਾਈ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ Update, ਕੱਢ ਲਓ ਗਰਮ ਕੱਪੜੇ

ਇਹ ਮੀਟਿੰਗ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਵਿਖੇ ਹੋਵੇਗੀ, ਜਦੋਂ ਕਿ ਮੀਟਿੰਗ ਦੀ ਅਗਵਾਈ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਕਰਨਗੇ।

ਇਹ ਵੀ ਪੜ੍ਹੋ : ਅਕਾਲੀ ਦਲ ਨੂੰ ਵੱਡਾ ਝਟਕਾ, ਪ੍ਰਧਾਨ ਭੂੰਦੜ ਦੇ ਪਿੰਡ ਦੇ ਕਈ ਪਰਿਵਾਰਾਂ ਨੇ ਪਾਰਟੀ ਛੱਡ ਫੜਿਆ ਕਾਂਗਰਸ ਦਾ 'ਹੱਥ'

ਦੱਸਣਯੋਗ ਹੈ ਕਿ 4 ਵਿਧਾਨ ਸਭਾ ਸੀਟਾਂ ਲਈ ਹੋਣ ਵਾਲੀਆਂ ਜ਼ਿਮਨੀ ਚੋਣਾਂ ਅਕਾਲੀ ਦਲ ਲਈ ਅਹਿਮ ਹਨ ਕਿਉਂਕਿ ਇਨ੍ਹਾਂ 4 ਸੀਟਾਂ 'ਚ ਹੀ ਗਿੱਦੜਬਾਹਾ ਸੀਟ ਸ਼ਾਮਲ ਹੈ, ਜੋ ਪਾਰਟੀ ਦਾ ਗੜ੍ਹ ਹੈ। ਇਸ ਸੀਟ ਦੇ ਬਣਨ ਤੋਂ ਬਾਅਦ ਪਾਰਟੀ ਨੇ ਜ਼ਿਆਦਾਰ ਵਾਰ ਇੱਥੇ ਚੋਣਾਂ ਜਿੱਤੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News