ਅਕਾਲੀ ਦਲ ਨੇ 4 ਸੀਟਾਂ ’ਤੇ ਲਗਾਤਾਰ ਦੂਜੀ ਵਾਰ ਬਦਲੇ ਚਿਹਰੇ, 2 ਸੀਟਾਂ 'ਤੇ ਸਸਪੈਂਸ ਬਰਕਰਾਰ

Sunday, Apr 14, 2024 - 10:38 AM (IST)

ਲੁਧਿਆਣਾ (ਹਿਤੇਸ਼) : ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਲਈ 7 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਇਸ 'ਚ ਅੰਮ੍ਰਿਤਸਰ ਅਤੇ ਗੁਰਦਾਸਪੁਰ ਸੀਟਾਂ ’ਤੇ ਅਕਾਲੀ ਦਲ ਹੁਣ ਤੱਕ ਭਾਜਪਾ ਦੇ ਨਾਲ ਮਿਲ ਕੇ ਚੋਣ ਲੜਦਾ ਰਿਹਾ ਹੈ ਪਰ ਹੁਣ ਪਹਿਲੀ ਵਾਰ ਇਨ੍ਹਾਂ ਦੋਵੇਂ ਸੀਟਾਂ ’ਤੇ ਇਕੱਲੇ ਚੋਣ ਲੜਨ ਜਾ ਰਿਹਾ ਹੈ। ਜਿਥੋਂ ਤੱਕ ਬਾਕੀ 5 ਸੀਟਾਂ ਦਾ ਸਵਾਲ ਹੈ, ਉਨ੍ਹਾਂ ਵਿਚੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਚਾਰ ਸੀਟਾਂ ’ਤੇ ਅਕਾਲੀ ਦਲ ਨੇ ਲਗਾਤਾਰ ਦੂਜੀ ਵਾਰ ਚਿਹਰੇ ਬਦਲੇ ਹਨ।
ਪਹਿਲਾਂ ਇਹ ਰਹਿ ਚੁੱਕੇ ਹਨ ਉਮੀਦਵਾਰ
ਪਟਿਆਲਾ ’ਚ 2014 ’ਚ ਦੀਪਇੰਦਰ ਢਿੱਲੋਂ, 2019 ’ਚ ਸੁਰਜੀਤ ਸਿੰਘ ਰੱਖੜਾ
ਫਤਹਿਗੜ੍ਹ ਸਾਹਿਬ ’ਚ 2014 ’ਚ ਕੁਲਵੰਤ ਸਿੰਘ, 2019 ’ਚ ਦਰਬਾਰਾ ਸਿੰਘ ਗੁਰੂ
ਫਰੀਦਕੋਟ ’ਚ 2014 ਪਰਮਜੀਤ ਗੁਲਸ਼ਨ, 2019 ’ਚ ਗੁਲਜ਼ਾਰ ਸਿੰਘ ਰਣੀਕੇ
ਸੰਗਰੂਰ ’ਚ 2014 ਸੁਖਦੇਵ ਸਿੰਘ ਢੀਂਡਸਾ, 2019 ’ਚ ਪਰਮਿੰਦਰ ਢੀਂਡਸਾ

ਇਹ ਵੀ ਪੜ੍ਹੋ : ਘਰਾਂ ਬਾਹਰ ਘੁੰਮਦੇ 6-6 ਫੁੱਟ ਲੰਬੇ ਸੱਪ, ਲੋਕਾਂ ਦਾ ਨਿਕਲਣਾ ਹੋਇਆ ਔਖਾ, ਖ਼ੁਦ ਹੀ ਦੇਖ ਲਓ ਵੀਡੀਓ
6 ਸਾਬਕਾ ਵਿਧਾਇਕਾਂ ’ਤੇ ਖੇਡਿਆ ਦਾਅ
ਅਕਾਲੀ ਦਲ ਵੱਲੋਂ ਜਿਨ੍ਹਾਂ 7 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ਵਿਚੋਂ ਦਲਜੀਤ ਚੀਮਾ, ਪ੍ਰੇਮ ਸਿੰਘ ਚੰਦੂਮਾਜਰਾ, ਐੱਨ. ਕੇ. ਸ਼ਰਮਾ, ਅਨਿਲ ਜੋਸ਼ੀ, ਵਿਕਰਮਜੀਤ ਸਿੰਘ ਖਾਲਸਾ, ਇਕਬਾਲ ਸਿੰਘ ਝੂੰਦਾ ਪਹਿਲਾਂ ਵਿਧਾਇਕ ਰਹੇ ਹਨ, ਜਦੋਂਕਿ ਫਰੀਦਕੋਟ ਤੋਂ ਉਮੀਦਵਾਰ ਬਣਾਏ ਗਏ ਰਾਜਵਿੰਦਰ ਸਿੰਘ ਦੇ ਦਾਦਾ ਕੇਵਲ ਸਿੰਘ ਬਾਦਲ ਕਈ ਵਾਰ ਵਿਧਾਇਕ ਅਤੇ ਮੰਤਰੀ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲ ਹੋ ਜਾਣ Alert, ਐਕਸ਼ਨ 'ਚ ਮਾਨ ਸਰਕਾਰ, ਜਾਰੀ ਕਰ ਦਿੱਤੇ ਸਖ਼ਤ ਹੁਕਮ
ਬਾਦਲ ਪਰਿਵਾਰ ਨੂੰ ਲੈ ਕੇ ਵੀ ਨਹੀਂ ਖੋਲ੍ਹੇ ਪੱਤੇ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਹਿਲਾਂ ਹੀ ਸਾਫ਼ ਕਰ ਚੁੱਕੇ ਹਨ ਕਿ ਉਹ ਇਸ ਵਾਰ ਲੋਕ ਸਭਾ ਦੀ ਚੋਣ ਨਹੀਂ ਲੜ ਰਹੇ ਹਨ ਪਰ ਅਕਾਲੀ ਦਲ ਦੇ ਉਮੀਦਵਾਰਾਂ ਦੀ ਪਹਿਲੀ ਲਿਸਟ ’ਚ ਫਿਰੋਜ਼ਪੁਰ ਦੇ ਉਮੀਦਵਾਰ ਦੇ ਨਾਲ ਬਠਿੰਡਾ ਤੋਂ ਮੌਜੂਦਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਅਕਾਲੀ ਦਲ ਵੱਲੋਂ ਅਜੇ ਬਾਦਲ ਪਰਿਵਾਰ ਦੇ ਹੋਰਨਾਂ ਮੈਂਬਰਾਂ ਸਬੰਧੀ ਵੀ ਪੱਤੇ ਨਹੀਂ ਖੋਲ੍ਹੇ ਗਏ, ਜਿਨ੍ਹਾਂ ਵਿਚ ਬਿਕਰਮ ਮਜੀਠੀਆ ਦਾ ਨਾਂ ਮੁੱਖ ਤੌਰ ’ਤੇ ਸ਼ਾਮਲ ਹਨ, ਜਿਨ੍ਹਾਂ ਦੇ ਪਹਿਲਾਂ ਅੰਮ੍ਰਿਤਸਰ ਤੋਂ ਚੋਣ ਲੜਨ ਦੀ ਸੰਭਾਵਨਾ ਜਤਾਈ ਜਾ ਰਹੀ ਸੀ ਪਰ ਹੁਣ ਇਸ ਸੀਟ ’ਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਟਿਕਟ ਦੇ ਦਿੱਤੀ ਗਈ ਹੈ, ਅਜੇ ਵੀ ਮਜੀਠੀਆ ਜਾਂ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਖਡੂਰ ਸਾਹਿਬ ਤੋਂ ਚੋਣ ਲੜਨ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ, ਜਿਸ ਸਬੰਧੀ ਤਸਵੀਰ ਅਕਾਲੀ ਦਲ ਦੇ ਉਮੀਦਵਾਰਾਂ ਦੀ ਅਗਲੀ ਲਿਸਟ ਵਿਚ ਸਾਫ਼ ਹੋ ਸਕਦੀ ਹੈ।
ਲੁਧਿਆਣਾ ਅਤੇ ਜਲੰਧਰ ਨੂੰ ਲੈ ਕੇ ਵੀ ਸਸਪੈਂਸ ਬਰਕਰਾਰ
ਅਕਾਲੀ ਦਲ ਵੱਲੋਂ ਜਿਨ੍ਹਾਂ 6 ਸੀਟਾਂ ਨੂੰ ਹੋਲਡ ਕੀਤਾ ਗਿਆ ਹੈ, ਉਨ੍ਹਾਂ ਵਿਚ ਲੁਧਿਆਣਾ ਅਤੇ ਜਲੰਧਰ ਦਾ ਨਾਂ ਵੀ ਸ਼ਾਮਲ ਹੈ, ਜਿੱਥੇ ਉਮੀਦਵਾਰਾਂ ਦਾ ਐਲਾਨ ਨਾ ਹੋਣ ਕਾਰਨ ਦਾਅਵੇਦਾਰਾਂ ਦੀਆਂ ਧੜਕਨਾਂ ਤੇਜ਼ ਹੋ ਗਈਆਂ ਹਨ ਤੇ ਲੋਕਾਂ ਵਿਚ ਸਸਪੈਂਸ ਵੱਧ ਗਿਆ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ, ਬਠਿੰਡਾ, ਫਿਰੋਜ਼ਪੁਰ, ਖਡੂਰ ਸਾਹਿਬ ਸੀਟਾਂ ’ਤੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਐਲਾਨ ਲਈ ਅਜੇ ਇੰਤਜ਼ਾਰ ਕਰਨਾ ਪਵੇਗਾ, ਜਿਸ ਸਬੰਧੀ ਇਹ ਚਰਚਾ ਸੁਣਨ ਨੂੰ ਮਿਲ ਰਹੀ ਹੈ ਕਿ ਅਕਾਲੀ ਦਲ ਵੱਲੋਂ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਲੈ ਕੇ ਤਸਵੀਰ ਸਾਫ਼ ਹੋਣ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Babita

Content Editor

Related News