ਅਕਾਲੀ ਦਲ ਦਾ ਟਕਸਾਲੀਆਂ ''ਤੇ ਵੱਡਾ ਹਮਲਾ (ਵੀਡੀਓ)

Tuesday, Feb 05, 2019 - 06:57 PM (IST)

ਅੰਮ੍ਰਿਤਸਰ : ਅਕਾਲੀ ਦਲ ਬਾਦਲ ਨੇ ਇਕ ਵਾਰ ਫਿਰ ਪਾਰਟੀ ਤੋਂ ਵੱਖ ਹੋ ਕੇ ਵੱਖਰਾ ਅਕਾਲੀ ਦਲ ਬਨਾਉਣ ਵਾਲੇ ਟਕਸਾਲੀਆਂ 'ਤੇ ਵੱਡਾ ਹਮਲਾ ਬੋਲਿਆ ਹੈ। ਸੀਨੀਅਰ ਅਕਾਲੀ ਲੀਡਰ ਤੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਅਤੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਹੈ ਕਿ ਟਕਸਾਲੀ ਉਹ ਹੁੰਦੇ ਹਨ ਜਿਹੜੇ ਹਰ ਹਾਲਾਤ ਵਿਚ ਪਾਰਟੀ ਦੇ ਨਾਲ ਖੜ੍ਹੇ ਰਹਿੰਦੇ ਹਨ ਜਦਕਿ ਪਾਰਟੀ ਛੱਡ ਕੇ ਜਾਣ ਵਾਲਿਆਂ ਨੂੰ ਮੌਕਾ ਪ੍ਰਸਤ ਆਖਦੇ ਹਨ। ਅਜਿਹੇ ਲੀਡਰ ਲੋੜ ਪੈਣ 'ਤੇ ਪਾਰਟੀ ਨੂੰ ਅਲਵਿਦਾ ਆਖ ਦਿੰਦੇ ਹਨ। ਅਕਾਲੀ ਆਗੂ ਅੰਮ੍ਰਿਤਸਰ ਦੇ ਹਲਕਾ ਅਟਾਰੀ ਵਿਚ ਲੋਕ ਸਭਾ ਚੋਣਾਂ ਦੇ ਚੱਲਦੇ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਹੋਏ ਸਨ। 
ਇਸ ਦੇ ਨਾਲ ਹੀ ਅਕਾਲੀ ਆਗੂਆਂ ਕਾਂਗਰਸ ਨੂੰ ਲੰਮੇ ਹੱਥੀਂ ਲਿਆ। ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਸਿੱਖ ਤੇ ਗਰੀਬ ਵਿਰੋਧੀ ਰਹੀ ਹੈ। ਹੀਰਾ ਸਿੰਘ ਨੇ ਕਿਹਾ ਕਿ ਇੰਦਰਾ ਗਾਂਧੀ ਕਹਿੰਦੀ ਸੀ ਕਿ ਗਰੀਬੀ ਨਹੀਂ ਗਰੀਬ ਹਟਾਊ। ਜਦਕਿ ਪੰਜਾਬ 'ਚ ਜਦੋਂ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਈ ਹੈ, ਉਨ੍ਹਾਂ ਹਮੇਸ਼ਾ ਗਰੀਬਾਂ ਦੀ ਸਾਰ ਲਈ ਹੈ।


author

Gurminder Singh

Content Editor

Related News