ਧਾਲੀਵਾਲ ਨੇ ਅਜਨਾਲਾ ਹਲਕੇ ਦੇ 18 ਪਿੰਡਾਂ ’ਚ ਖੇਡ ਸਟੇਡੀਅਮਾਂ ਤੇ ਸੜਕਾਂ ਦੇ ਰੱਖੇ ਨੀਂਹ ਪੱਥਰ

Thursday, Nov 27, 2025 - 12:55 PM (IST)

ਧਾਲੀਵਾਲ ਨੇ ਅਜਨਾਲਾ ਹਲਕੇ ਦੇ 18 ਪਿੰਡਾਂ ’ਚ ਖੇਡ ਸਟੇਡੀਅਮਾਂ ਤੇ ਸੜਕਾਂ ਦੇ ਰੱਖੇ ਨੀਂਹ ਪੱਥਰ

ਅਜਨਾਲਾ/ਚੇਤਨਪੁਰਾ (ਨਿਰਵੈਲ)- ਵਿਧਾਇਕ, ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਬੀਤੇ ਦਿਨ ਆਪਣੇ ਵਿਧਾਨ ਸਭਾ ਹਲਕਾ ਅਜਨਾਲਾ ਘੁੱਕੇਵਾਲੀ, ਮਹਿਲਾਂਵਾਲਾ, ਸਹਿੰਸਰਾ ਕਲਾਂ, ਦੁਧਰਾਏ, ਤੇੜਾ ਕਲਾਂ, ਤੇੜਾ ਖੁਰਦ, ਝੰਡੇਰ, ਤਲਵੰਡੀ ਨਾਹਰ, ਚੱਕ ਸਿਕੰਦਰ, ਮਾਕੋਵਾਲ ਪਿੰਡਾਂ ’ਚ ਨਵ ਨਿਰਮਾਣ ਅਧੀਨ ਖੇਡ ਸਟੇਡੀਅਮ ਤੋਂ ਇਲਾਵਾ, ਨਵਾਂ ਪਿੰਡ ਤੋਂ ਪੰਧੇਰ, ਨਿਜਾਮਪੁਰਾ ਤੋਂ ਚੱਕ ਸਿਕੰਦਰ, ਡਿਆਲ ਭੜੰਗ ਤੋਂ ਬਾਠ, ਡਿਆਲ ਭੜੰਗ ਤੋਂ ਦਿਆਲਪੁਰਾ, ਮਾਕੋਵਾਲ ਤੋਂ ਗੁਰਦੁਆਰਾ ਮਨਸਾ ਪੂਰਨ, ਨਾਨੋਕੇ ਤੋਂ ਮਾਕੋਵਾਲ, ਅਬੂਸੈਦ ਤੋਂ ਨਾਨੋਕੇ ਡੇਰੇ, ਗੱਗੋਮਾਹਲ ਤੋਂ ਗੁਰਦੁਆਰਾ ਲੰਗੋਮਾਹਲ ਤੱਕ 6 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ 8 ਸੜਕਾਂ ਅਤੇ ਖੇਡ ਸਟੇਡੀਅਮਾਂ ਦੇ ਨੀਂਹ ਪੱਥਰ ਰੱਖੇ।

ਇਹ ਵੀ ਪੜ੍ਹੋ-  ਪੰਜਾਬ 'ਚ 28 ਨਵੰਬਰ ਤੋਂ ਬਦਲੇਗਾ ਮੌਸਮ, ਵਿਭਾਗ ਨੇ ਮੀਂਹ ਬਾਰੇ ਦਿੱਤੀ ਅਹਿਮ ਜਾਣਕਾਰੀ

ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ ,ਪੀ.ਏ. ਮੁਖ਼ਤਾਰ ਸਿੰਘ ਬਲੜਵਾਲ, ਚੇਅਰਮੈਨ ਬਲਦੇਵ ਸਿੰਘ, ਸਿਤਾਰਾ ਸਿੰਘ ਵਿਰਕ ਅਜਨਾਲਾ, ਪ੍ਰਗਟ ਸਿੰਘ ਹਰਸ਼ਾ ਛੀਨਾ (ਦੋਵੇਂ ਬੀ.ਡੀ. ਪੀ. ਓ.),ਹਰਸ਼ਾ ਐੱਸ.ਡੀ.ਓ. ਪੰਚਾਇਤੀ ਰਾਜ ਪਰਮਜੀਤ ਸਿੰਘ ਗਰੇਵਾਲ, ਐੱਸ. ਡੀ. ਓ. ਰਵੇਲ ਸਿੰਘ, ਜੇ. ਈ. ਲਖਬੀਰ ਸਿੰਘ, ਜਗਦੀਸ਼ ਸਿੰਘ ਘੁੱਕੇਵਾਲੀ, ਮਲਕੀਤ ਸਿੰਘ ਨਵਾਂ ਪਿੰਡ, ਧਨਵੰਤ ਸਿੰਘ ਧੰਨਾ ਸੈਂਸਰਾ, ਗੁਰਪਾਲ ਸਿੰਘ ਸੈਂਸਰਾ, ਹਰਪ੍ਰੀਤ ਸਿੰਘ ਸੈਂਸਰਾ, ਥੰਮਣ ਸਿੰਘ ਬਾਠ, ਸਰਤਾਜ ਸਿੰਘ ਬਾਊ ਝੰਡੇਰ, ਜਸਬੀਰ ਸਿੰਘ ਚੇਤਨਪੁਰਾ (ਸਾਰੇ ਸਰਪੰਚ) ਚੇਅਰਮੈਨ ਗੁਰਸ਼ਰਨ ਸਿੰਘ ਲਾਡੀ ਤੇੜਾ, ਬਿੱਟੂ ਨਵਾਂਪਿੰਡ, ਪਾਲਵਿੰਦਰ ਸਿੰਘ, ਗੁਰਨਾਮ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ- ਪੰਜਾਬ: 10 ਤੇ 20 ਰੁਪਏ ਦੇ ਨਵੇਂ ਨੋਟਾਂ ਦੀ ਹੋ ਰਹੀ ਬਲੈਕ, ਬੈਂਕ ਅਧਿਕਾਰੀ ਕਰ ਰਹੇ...


author

Shivani Bassan

Content Editor

Related News