ਸਰਕਾਰ ਇਕ ਗੈਂਗਸਟਰ ਨੂੰ ਨਕੇਲ ਪਾਉਂਦੀ ਐ, 2 ਹੋਰ ਪੈਦਾ ਹੋ ਜਾਂਦੇ ਨੇ : ਪਰਮਿੰਦਰ ਢੀਂਡਸਾ

05/04/2018 11:54:34 AM

ਲਹਿਰਾਗਾਗਾ (ਜਿੰਦਲ, ਗਰਗ) — ਸਰਕਾਰ ਇਕ ਗੈਂਗਸਟਰ ਨੂੰ ਨਕੇਲ ਪਾਉਂਦੀ ਹੈ, 2 ਹੋਰ ਪੈਦਾ ਹੋ ਜਾਂਦੇ ਹੋ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਵਿੱਤ ਮੰਤਰੀ ਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਅਸ਼ੋਕ ਕੁਮਾਰ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਘਟਨਾ ਹੈ। ਢੀਂਡਸਾ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਹੁਣ ਵਪਾਰ ਕਰਨ ਤੋਂ ਡਰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪੀੜਤ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ ਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਢੀਂਡਸਾ ਨੂੰ ਜਦੋਂ ਪੁੱਛਿਆ ਗਿਆ ਕਿ ਨਰਮੇ ਦਾ ਬੀਜ ਬਠਿੰਡਾ ਇਲਾਕੇ 'ਚ ਨਕਲੀ ਮਿਲ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ 10 ਸਾਲ ਰਹੀ ਹੈ। ਅਸੀਂ 2 ਨੰਬਰ ਦੇ ਬੀਜ ਤੇ ਦਵਾਈਆਂ ਨੂੰ ਪੂਰੀ ਤਰ੍ਹਾਂ ਠੱਲ ਪਾਈ। ਜੇਕਰ ਕੋਈ ਨਕਲੀ ਬੀਜ-ਦਵਾਈ ਦਾ ਮਾਮਲਾ ਸਾਹਮਣੇ ਆਇਆ ਵੀ ਤਾਂ ਉਹ ਬੀਜ-ਦਵਾਈਆਂ ਡੁਪਲੀਕੇਟ ਨਹੀਂ ਸਨ ਬਲਕਿ ਅਸਰਦਾਰ ਨਹੀਂ ਸਨ। ਬਲਕਿ ਅਸਰਦਾਰ ਨਹੀਂ ਸਨ। ਕਾਂਗਰਸ ਦੇ ਰਾਜ 'ਚ ਤਾਂ ਪਹਿਲੇ ਸਾਲ 'ਚ ਹੀ ਨਕਲੀ ਬੀਜ ਤੇ ਦਵਾਈਆਂ ਮਿਲ ਰਹੀਆਂ ਹਨ। 
ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੀ ਆਪਣੀ ਡਿਊਟੀ ਸਹੀ ਤਰ੍ਹਾਂ ਨਹੀਂ ਨਿਭਾ ਰਹੀ। ਨਕਲੀ ਬੀਜ ਤੇ ਦਵਾਈਆਂ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। 
ਇਸ ਮੌਕੇ ਜਥੇਦਾਰ ਰਾਮਪਾਲ ਬਹਿਣੀਵਾਲ ਅਕਾਲੀ ਆਗੂ ਪ੍ਰੀਤ ਮਹਿੰਦਰ, ਪੰਜਾਬ ਐਗਰੋ ਦੇ ਸਾਬਕਾ ਵਾਈਸ ਚੇਅਰਮੈਨ ਸਤਪਾਲ ਸਿੰਗਲਾ, ਕੇਵਲ ਕ੍ਰਿਸ਼ਨ ਸਿੰਗਲਾ, ਆਸ਼ੂ ਜਿੰਦਲ, ਆੜ੍ਹਤੀਆਂ ਆਗੂ ਸੰਜੀਵ ਸਿੰਗਲਾ, ਭਾਜਪਾ ਆਗੂ ਵਿਨੋਦ ਸਿੰਗਲਾ ਆਦਿ ਹਾਜ਼ਰ ਸਨ।


Related News