ਅਕਾਲੀ ਦਲ ਨੂੰ ਮਿਸ਼ਨ 2022 ਦਾ ‘ਫ਼ਿਕਰ’, ਕਿਸਾਨਾਂ ਦਾ ਕਿਧਰੇ ਨਹੀਂ ‘ਜ਼ਿਕਰ’

Tuesday, Apr 27, 2021 - 06:24 PM (IST)

ਬਾਘਾ ਪੁਰਾਣਾ (ਚਟਾਨੀ) - ਕਿਸਾਨੀ ਦੀ ਨੁਮਾਇੰਦਾ ਜਮਾਤ ਅਕਾਲੀ ਦਲ ਉਪਰ ਲੋਕਾਂ ਨੇ ਅੰਦਰੋਂ ਅੰਦਰੀਂ ਜ਼ਹਿਰ ਘੋਲਣਾ ਸ਼ੁਰੂ ਕਰ ਦਿੱਤਾ ਹੈ। ਭਰੇ ਪੀਤੇ ਲੋਕਾਂ ਦੇ ਵੱਡੇ ਹਿੱਸੇ ਨੇ ਦੋਸ਼ ਲਾਇਆ ਹੈ ਕਿ ਅਕਾਲੀ ਦਲ ਨੂੰ ਹੁਣ ਆਪਣੇ 2022 ਮਿਸ਼ਨ ਦਾ ਵੱਡਾ ਫ਼ਿਕਰ ਹੈ, ਜਦਕਿ ਉਨ੍ਹਾਂ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਕਿਸਾਨਾਂ ਦਾ ਕੋਈ ਜ਼ਿਕਰ ਤੱਕ ਨਹੀਂ। ਵੱਡੀਆਂ-ਵੱਡੀਆਂ ਸਿਆਸੀ ਰੈਲੀਆਂ ਵਿੱਚ ਆਪਣਾ ਨਗਾਰਾ ਵਜਾਉਣ ’ਤੇ ਧਿਆਨ ਕੇਂਦਰਿਤ ਕਰਨ ਵਾਲੇ ਅਕਾਲੀ ਦਲ ਨੂੰ ਧਾਰਮਿਕ ਸੰਸਥਾਵਾਂ ਦੇ ਮੋਹਰੀ ਆਗੂਆਂ ਨੇ ਨਸੀਹਤ ਦਿੰਦਿਆਂ ਕਿਹਾ ਕਿ ਉਹ ਬੀਤੇ ਵੱਲ ਝਾਤੀ ਮਾਰਨ।

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ

ਅਜਿਹੀਆਂ ਸੱਭੇ ਸਿਆਸੀ ਜਮਾਤਾਂ ਦਾ ਹਸਰ ਵੇਖਣ, ਜਿਨ੍ਹਾਂ ਨੇ ਗੁਟਕਾ ਸਾਹਿਬ ਹੱਥਾਂ ਵਿੱਚ ਫੜ ਕੇ ਕੌਮ ਨਾਲ ਧ੍ਰੋਹ ਕਮਾਇਆ ਅਤੇ ਉਹ ਖੁਦ (ਅਕਾਲੀ ਦਲ) ਦੇ ਗਿਰੇਵਾਨ ਵਿੱਚ ਝਾਕਣ, ਜਿਨ੍ਹਾਂ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਦੀ ਥਾਂ ਸੁਰੱਖਿਅਤ ਕਰਨ ਦੀ ਬੱਜਰ ਗਲਤੀ ਕੀਤੀ। ਉਸੇ ਗਲਤੀ ਕਾਰਣ ਉਹ ਸਿਆਸੀ ਮੰਚ ਉਪਰ ਦੂਜੀ ਧਿਰ ਵਜੋਂ ਸਥਾਪਤ ਨਹੀਂ ਰਹਿ ਸਕੇ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸਿਰਫ਼ ਭਾਜਪਾ ਨਾਲੋਂ ਤੋੜ ਵਿਛੋੜਾ ਕਰ ਕੇ ਅਕਾਲੀ ਦਲ ਸੁਰਖਰੂ ਹੋਇਆ ਨਾ ਸਮਝੇ ਸਗੋਂ ਉਸ ਦੀਆਂ ਉਹ ਗਲਤੀਆਂ ਅਤੇ ਖਾਮੋਸ਼ੀਆਂ ਸੂਬੇ ਦੇ ਹਰੇਕ ਵਰਗ ਨੂੰ ਰੜਕਦੀਆਂ ਹਨ, ਜਿਸ ਤਹਿਤ ਅਕਾਲੀ ਦਲ ਨੂੰ ਕਾਲੇ ਕਾਨੂੰਨਾਂ ਦੀ ਵਕਾਲਤ ਕਰਨ ਦੀ ਕੋਈ ਕਸਰ ਬਾਕੀ ਨਹੀਂ ਸੀ ਛੱਡੀ।

ਪੜ੍ਹੋ ਇਹ ਵੀ ਖਬਰ - ਤਰਨਤਾਰਨ ’ਚ ਵਾਪਰੀ ਖੂਨੀ ਵਾਰਦਾਤ : ਸੈਰ ਕਰਨ ਗਏ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ

ਅੱਜ ਅਕਾਲੀ ਦਲ ਸਿਆਸੀ, ਧਾਰਮਿਕ ਅਤੇ ਸਮਾਜਿਕ ਪੱਖੋਂ ਇਸ ਤਰ੍ਹਾਂ ਘਿਰਿਆ ਹੋਇਆ ਹੈ ਕਿ ਉਸ ਕੋਲ ਇਸ ਵਿੱਚੋਂ ਨਿਕਲਣ ਦਾ ਕੋਈ ਰਾਹ ਦਿਖਾਈ ਨਹੀਂ ਦੇ ਰਿਹਾ। ਪੰਜਾਬ ਭਰ ਦੇ ਸਾਰੇ ਵਰਗ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਉਪਰ ਸੂਬੇ ਦੀ ਚੌਤਰਫ਼ੀ ਮੰਦਹਾਲੀ ਦਾ ਭਾਂਡਾ ਭੰਨ ਕੇ ਇਹੀ ਕਹਿੰਦੇ ਸੁਣਾਈ ਦਿੰਦੇ ਹਨ ਕਿ ਰਾਜਨੀਤਿਕ ਪਾਰਟੀਆਂ ਨੇ ਆਪਣੀ ਕੁਰਸੀ ਦੀ ਸਲਾਮਤੀ ਲਈ ਅਤੇ ਭਵਿੱਖ ਦੀ ਆਸ ਵਾਸਤੇ ਆਮ ਜਨਤਾ ਨੂੰ ਰੋਲ ਸੁੱਟਿਆ ਹੈ, ਜਿਸ ਕਰ ਕੇ ਸੱਭੇ ਦੇ ਸੱਭੇ ਸਿਆਸੀ ਦਲ ਮੱਕੜ ਜਾਲ ਵਿਚ ਘਿਰੇ ਪਏ ਹਨ।

ਪੜ੍ਹੋ ਇਹ ਵੀ ਖਬਰ - ਕੁੱਖ ’ਚ ਪਲ ਰਹੀ ਧੀ ਨੂੰ ਮਾਰਨ ਤੋਂ ਪਤਨੀ ਨੇ ਕੀਤਾ ਇਨਕਾਰ, ਤਾਂ ਪਤੀ ਨੇ ਦੋਵਾਂ ਨੂੰ ਦਿੱਤੀ ਅਜਿਹੀ ਦਰਦਨਾਕ ਮੌਤ

ਸਾਰੇ ਸਿਆਸੀ ਦਲਾਂ ਨੂੰ ਲੋਕ ਦੱਸ ਰਹੇ ਨੇ ਸਵਾਰਥੀ
ਲੋਕਾਂ ਦੇ ਨਿਸ਼ਾਨੇ ਉਪਰ ਕੇਵਲ ਅਕਾਲੀ ਦਲ ਹੀ ਨਹੀਂ ਸਗੋਂ ਕਾਂਗਰਸ, ਆਪ ਅਤੇ ਹੋਰ ਵੀ ਕਈ ਸਿਆਸੀ ਦਲ ਹਨ। ਕਿਸਾਨ, ਮਜ਼ਦੂਰ, ਵਿਉਪਾਰੀ, ਵਿਦਿਆਰਥੀ ਅਤੇ ਮੁਲਾਜ਼ਮ ਵਰਗਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਟਾਂ ਮੰਗਾਂ ਦੀ ਪੂਰਤੀ ਦੀ ਵਾਅਦੇ ਕਰ ਕੇ ਹਰੇਕ ਧਿਰ ਨੇ ਵੋਟਾਂ ਤਾਂ ਲਈਆਂ, ਪਰ ਰਾਜ ਗੱਦੀ ਉਪਰ ਬੈਠਦੇ ਸਾਰ ਹੀ ਸਭ ਮੁਸ਼ਕਿਲਾਂ ਨੂੰ ਵਿਸਾਰ ਕੇ ਲੋਕਾਂ ਨੂੰ ਅੰਗੂਠਾ ਦਿਖਾ ਦਿੱਤਾ। ਉਕਤ ਵਰਗਾਂ ਦੇ ਮੋਹਰੀਆਂ ਨੇ ਕਿਹਾ ਕਿ ਜਦ ਤੱਕ ਸਿਆਸੀ ਪਾਰਟੀਆਂ ਦੇ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ ਕਰਾਰ ਨਹੀਂ ਦਿੱਤਾ ਜਾਂਦਾ, ਤਦ ਤੱਕ ਝੂਠੇ ਵਾਅਦਿਆਂ ਦੀਆਂ ਪਟਾਰੀਆਂ ਬੰਦ ਨਹੀਂ ਹੋ ਸਕਦੀਆਂ ਅਤੇ ਚੋਣਾਂ ਵੇਲੇ ਅਜਿਹੀਆਂ ਪਟਾਰੀਆਂ ਦੇ ਮੂੰਹ ਚੌੜੇ ਤੋਂ ਚੌੜੇ ਹੁੰਦੇ ਜਾਣਗੇ, ਜੋ ਲੋਕਾਂ ਲਈ ਠੱਗੀ ਦੇ ਰਾਹ ਸਾਬਿਤ ਹੁੰਦੇ ਆਉਣਗੇ।

ਪੜ੍ਹੋ ਇਹ ਵੀ ਖ਼ਬਰ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ


rajwinder kaur

Content Editor

Related News