ਗੁਰੂ ਦੀ ਗੋਲਕ ਵਰਤਨ ਵਾਲੇ ਅਕਾਲੀ ਦਲ ਦੀ ਹਾਲਤ ਪਤਲੀ : ਡਿੰਪਾ
Saturday, May 04, 2019 - 05:51 PM (IST)
![ਗੁਰੂ ਦੀ ਗੋਲਕ ਵਰਤਨ ਵਾਲੇ ਅਕਾਲੀ ਦਲ ਦੀ ਹਾਲਤ ਪਤਲੀ : ਡਿੰਪਾ](https://static.jagbani.com/multimedia/2019_4image_13_01_515632522jasbirsinghdimpa.jpg)
ਤਰਨ ਤਾਰਨ (ਰਮਨ) : ਗੁਰੂ ਘਰ ਦੀ ਗੋਲਕ ਦੀ ਵਰਤੋਂ ਕਰਨ ਵਾਲੇ ਅਕਾਲੀ ਦਲ ਦੀ ਪੰਜਾਬ ਵਿਚ ਹਾਲਤ ਬਹੁਤ ਪਤਲੀ ਹੋ ਚੁੱਕੀ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੇ ਕੀਤਾ। ਡਿੰਪਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਗੁਰੂ ਘਰ ਦੀ ਗੋਲਕ ਨੂੰ ਆਪਣਾ ਸਰਮਾਇਆ ਸਮਝ ਰਿਹਾ ਹੈ। ਡਿੰਪਾ ਨੇ ਕਿਹਾ ਕਿ ਪੰਜਾਬ ਵਿਚ ਵਸਦੇ ਸਮੂਹ ਪੰਜਾਬੀ ਇਹ ਭਲੀ ਭਾਂਤ ਜਾਣਦੇ ਹਨ ਕਿ ਅਕਾਲੀ ਦਲ ਸ਼ਰੇਆਮ ਗੁਰੂ ਘਰ ਨੂੰ ਨਹੀ ਬਖਸ਼ ਰਿਹਾ।
ਡਿੰਪਾ ਨੇ ਕਿਹਾ ਕਿ ਅਕਾਲੀ ਦਲ ਵਲੋਂ ਕੀਤੇ ਜਾ ਰਹੇ ਇਸ ਪਾਪ ਦੀ ਸਜ਼ਾ ਪੰਜਾਬ ਦੀ ਜਨਤਾ ਜ਼ਰੂਰ ਦੇਵੇਗੀ ਜਿਸ ਤੋਂ ਅਕਾਲੀ ਦਲ ਦਾ ਨਾਮ ਹੀ ਖਤਮ ਹੋ ਜਾਵੇਗਾ। ਡਿੰਪਾ ਨੇ ਕਿਹਾ ਕਿ ਅਕਾਲੀਆਂ ਨੇ ਆਪਣੇ ਰਾਜ ਵਿਚ ਪੰਜਾਬੀਆਂ ਦਾ ਖੂਨ ਚੂਸ ਛੱਡਿਆ ਸੀ ਜਿਸ ਤੋਂ ਤੰਗ ਹੋ ਕੇ ਜਨਤਾ ਨੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਲਿਆਂਦੀ ਹੈ।