''ਅਕਾਲੀ ਤੇ ਕਾਂਗਰਸੀ ਲੋਕਾਂ ਦੇ ਵਿਰੋਧ ਤੋਂ ਡਰਦੇ ਰਾਤਾਂ ਨੂੰ ਮੰਗਣ ਲੱਗੇ ਵੋਟਾਂ''

Saturday, May 04, 2019 - 11:46 PM (IST)

''ਅਕਾਲੀ ਤੇ ਕਾਂਗਰਸੀ ਲੋਕਾਂ ਦੇ ਵਿਰੋਧ ਤੋਂ ਡਰਦੇ ਰਾਤਾਂ ਨੂੰ ਮੰਗਣ ਲੱਗੇ ਵੋਟਾਂ''

ਸ਼ੇਰਪੁਰ,(ਸਿੰਗਲਾ): ਝੂਠ ਬੋਲ ਕੇ ਸੱਤਾ ਪ੍ਰਾਪਤ ਕਰਨ ਵਾਲੇ ਅਕਾਲੀ ਦਲ-ਭਾਜਪਾ ਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਹੁਣ ਦਿਨ ਸਮੇਂ ਲੋਕਾਂ ਤੋਂ ਵੋਟਾਂ ਮੰਗਣ ਲੱਗਿਆਂ ਡਰ ਲੱਗਣ ਲੱਗਿਆ ਹੈ ਕਿਉਂਕਿ ਦਿਨ ਸਮੇਂ ਪੰਜਾਬ ਦੇ ਲੋਕ ਇਨ੍ਹਾਂ ਲੀਡਰਾਂ ਨੂੰ ਸਵਾਲ ਪੁੱਛਣ ਲੱਗ ਪਏ ਹਨ ਕਿ ਸਾਡੇ ਨਾਲ ਕੀਤੇ ਵਾਅਦੇ ਕਰਜ਼ਾ ਮੁਆਫੀ ਘਰ-ਘਰ ਨੌਕਰੀ, ਪੈਨਸ਼ਨ ਸਕੀਮ, ਬੇਰੁਜ਼ਗਾਰੀ ਭੱਤਾ ਆਦਿ ਕਦੋਂ ਮਿਲਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ 'ਆਪ' ਦੇ ਉਮੀਦਵਾਰ ਭਗਵੰਤ ਮਾਨ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਵਾਲੇ ਲੋਕਾਂ ਦੇ ਵਿਰੋਧ ਤੋਂ ਡਰਦੇ ਰਾਤਾਂ ਨੂੰ ਵੋਟਾਂ ਮੰਗਣ ਲੱਗੇ ਕਿਉਂਕਿ ਦਿਨ ਸਮੇਂ ਹੁਣ ਇਨ੍ਹਾਂ ਨੂੰ ਲੋਕਾਂ ਦੇ ਵਿਰੋਧ ਦਾ ਡਰ ਸਤਾਉਣ ਲੱਗਿਆ ਹੈ। ਮਾਨ ਨੇ ਕਿਹਾ ਕਿ ਦੋਵੇਂ ਪਾਰਟੀਆਂ ਦੀ ਲੀਡਰਸ਼ਿਪ ਆਪੋ-ਆਪਣੇ ਲੋਕਲ ਪੱਧਰ 'ਤੇ ਆਗੂਆਂ ਨੂੰ ਰਾਤ ਸਮੇਂ ਇਕੱਠ ਕਰਕੇ ਮੀਟਿੰਗ ਕਰਨ ਦੀਆਂ ਸਲਾਹਾਂ ਦਿੰਦੇ ਹਨ, ਜਦਕਿ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰਾਂ ਉਨ੍ਹਾਂ ਸਮੇਤ ਦਿਨ-ਦਿਹਾੜੇ ਜਨਤਕ ਰੈਲੀਆਂ ਕਰ ਰਹੇ ਹਨ।


Related News