ਮਨਪ੍ਰੀਤ ਬਾਦਲ ਵਲੋਂ ਖਹਿਰਾ ਬਾਰੇ ਟਿੱਪਣੀ ਤੋਂ ਇਨਕਾਰ

11/18/2017 11:03:50 AM

ਚੰਡੀਗੜ੍ਹ (ਭੁੱਲਰ)-ਜਿਥੇ ਕਾਂਗਰਸ, ਅਕਾਲੀ ਤੇ ਭਾਜਪਾ ਦੇ ਪ੍ਰਮੁੱਖ ਆਗੂਆਂ ਵਲੋਂ ਹਾਈ ਕੋਰਟ 'ਚ ਖਹਿਰਾ ਦੀ ਨਸ਼ਾ ਮਾਮਲੇ ਵਿਚ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਉਨ੍ਹਾਂ ਤੋਂ ਅਸਤੀਫ਼ਾ ਮੰਗਿਆ ਜਾ ਰਿਹਾ ਹੈ, ਉਥੇ ਹੀ ਇਸ ਮਾਮਲੇ ਵਿਚ ਕੈਪਟਨ ਸਰਕਾਰ 'ਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਤਾਂ ਖੁਦ ਸੁਖਪਾਲ ਸਿੰਘ ਖਹਿਰਾ ਹੀ ਪ੍ਰਤੀਕਿਰਿਆ ਦੇ ਸਕਦੇ ਹਨ। ਹਰੇਕ ਵਿਅਕਤੀ ਦਾ ਆਪਣਾ ਸੁਭਾਅ ਤੇ ਤਰੀਕਾ ਹੁੰਦਾ ਹੈ, ਜਿਸ ਕਰਕੇ ਮੈਂ ਉਸ ਦੇ ਅਸਤੀਫ਼ੇ ਜਾਂ ਉਸ 'ਤੇ ਲੱਗੇ ਦੋਸ਼ਾਂ ਬਾਰੇ ਕੁੱਝ ਨਹੀਂ ਕਹਿ ਸਕਦਾ ਪਰ ਇੰਨਾ ਕਹਿ ਸਕਦਾ ਹਾਂ ਕਿ ਜੇਕਰ ਮੈਂ ਅਜਿਹੀ ਸਥਿਤੀ ਵਿਚ ਹੁੰਦਾ ਤਾਂ ਅਸਤੀਫ਼ਾ ਦੇ ਦਿੰਦਾ। ਜ਼ਿਕਰਯੋਗ ਹੈ ਕਿ ਕਾਂਗਰਸ ਵਿਚ ਰਹਿੰਦਿਆਂ ਖਹਿਰਾ ਤੇ ਮਨਪ੍ਰੀਤ ਬਾਦਲ ਵਿਚ ਚੰਗੀ ਸਾਂਝ ਰਹੀ ਹੈ ਅਤੇ ਸ਼ਾਇਦ ਇਸੇ ਕਰਕੇ ਮਨਪ੍ਰੀਤ ਖਹਿਰਾ ਬਾਰੇ ਕੁਝ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ ਹਨ।


Related News