ਅਕਾਲੀ ਤੇ ਕਾਂਗਰਸੀਆਂ ਨਾਲ ਮੱਥਾ ਲਗਾਈ ਬੈਠੇ ਨਵਜੋਤ ਸਿੱਧੂ ਦਾ ਕੀ ਬਣੇਗਾ?

Friday, May 28, 2021 - 09:36 AM (IST)

ਅਕਾਲੀ ਤੇ ਕਾਂਗਰਸੀਆਂ ਨਾਲ ਮੱਥਾ ਲਗਾਈ ਬੈਠੇ ਨਵਜੋਤ ਸਿੱਧੂ ਦਾ ਕੀ ਬਣੇਗਾ?

ਲੁਧਿਆਣਾ (ਪਾਲੀ) - ਕੋਰੋਨਾ ਮਹਾਮਾਰੀ ਕਾਰਨ ਭਾਰਤ ਦੇਸ਼ ਅੰਦਰ ਹਾਹਾਕਾਰ ਮਚੀ ਹੋਈ ਹੈ ਪਰ ਪੰਜਾਬ ਵਿੱਚ ਕੈਪਟਨ ਦੀ ਸਰਕਾਰ ਨੂੰ ਲੈ ਕੇ ਉਥਲ-ਪੁਥਲ ਹੋਈ ਪਈ ਹੈ। ਇੰਝ ਜਾਪਦਾ ਹੈ ਕਿ ਜਿਵੇਂ ਪੰਜਾਬ ਵਿੱਚ ਕਾਂਗਰਸ ਸਰਕਾਰ ਹੁਣੇ ਟੁੱਟੀ ਲਓ। ਦੂਜੇ ਪਾਸੇ ਅਕਾਲੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਬਿਆਨਬਾਜ਼ੀ ਕਰ ਕੇ ਚਾਹੁੰਦੇ ਹਨ ਕਿ ਕੋਈ ਹੋਰ ਪੰਜਾਬ ਦਾ ਮੁੱਖ ਮੰਤਰੀ ਬਣ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਰਗਾੜੀ ਕਾਂਡ ਦੇ ਆਏ ਦਿਨ ਸਿਆਸਤ ਦਾ ਵਿਸ਼ਾ ਬਣ ਰਿਹਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਖਾਲੀ ਬੇੜੀ ਦੇ ਮਲਾਹ ਵਾਂਗੂ ਆਪਣੀ ਕਿਸ਼ਤੀ ਨੂੰ ਚੱਪੂ ਮਾਰ ਕੇ ਚਲਾਈ ਜਾ ਰਹੇ ਹਨ।

ਪਿਛਲੇ ਕੁਝ ਦਿਨਾਂ ਤੋਂ ਮੰਤਰੀਆਂ, ਵਿਧਾਇਕਾਂ ਬਾਰੇ ਮੀਟਿੰਗ ਹੋਣ ਦੀ ਚਰਚਾ ਕਾਰਨ ਕਾਂਗਰਸੀ ਵਿਧਾਇਕ ਕੈਪਟਨ ਤੋਂ ਬਾਗੀ ਹੋ ਗਏ ਹਨ ਤਾਂ ਵੀ ਜਾਪਦਾ ਹੈ ਕਿ ਕਿਤੇ ਕਾਂਗਰਸ ਸਰਕਾਰ ਟੁੱਟ ਨਾ ਜਾਵੇ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੁਲੋਂ ਬਲਦੀ ਅੱਗ ’ਚ ਤੇਲ ਪਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਪਰ ਕੈਪਟਨ ਅਮਰਿੰਦਰ ਸਿੰਘ ਦਾ ਹੁਣ ਤੱਕ ਕੁਝ ਵਿਗਾੜ ਨਹੀਂ ਸਕੇ।

ਸਿਆਸੀ ਖੇਮਿਆਂ ਵਿੱਚ ਚਰਚਾ ਹੈ ਕਿ 2022 ਦੀਆਂ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਅਗਲੀ ਪਾਰੀ ਖੇਡਣ ਲਈ ਤਿਆਰ ਹਨ, ਜਿਸ ਲਈ ਉਹ ਵਿਧਾਇਕਾਂ ਨਾਲ ਰਾਬਤਾ ਕਾਇਮ ਕਰ ਪਾਰਟੀ ਵਰਕਰ ਤੇ ਯੂਥ ਵਰਕਰਾਂ ਨਾਲ ਸਰਕਾਰ ਲਿਆਉਣ ਲਈ ਵਿਚਾਰਾਂ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਅਕਾਲੀ, ਭਾਜਪਾ, ‘ਆਪ’ ਤੇ ਕਾਂਗਰਸੀ ਵਿਚੋਲੀਏ ਕੁਝ ਮੰਤਰੀ ਤੇ ਆਗੂ ਇੰਨੇ ਮਜ਼ਬੂਤ ਨਹੀਂ ਹਨ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਠਿੱਬੀ ਲਾ ਸਕਣ, ਹੁਣ ਸੋਚਣਾ ਇਹ ਹੈ ਕਿ ਅਕਾਲੀਆਂ ਅਤੇ ਕਾਂਗਰਸੀ ਕੈਪਟਨ ਅਮਰਿੰਦਰ ਸਿੰਘ ਨਾਲ ਮੱਥਾ ਲਾਈ ਬੈਠੇ ਨਵਜੋਤ ਸਿੰਘ ਸਿੱਧੂ ਦਾ ਕੀ ਬਣੇਗਾ?


author

rajwinder kaur

Content Editor

Related News