ਅਕਾਲੀ ਦਲ ਦਾ ਨਵਜੋਤ ਸਿੱਧੂ ਨੂੰ ਕਰਾਰਾ ਜਵਾਬ (ਵੀਡੀਓ)

03/27/2017 3:24:05 PM

ਅੰਮ੍ਰਿਤਸਰ : ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਉਨ੍ਹਾਂ ਦੀ ਕੇਂਦਰੀ ਮੰਤਰੀ ਪਤਨੀ ਹਰਸਿਮਰਤ ਕੌਰ ਬਾਦਲ ਸੋਮਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਦਾ ਖਜ਼ਾਨਾ ਲੁੱਟੇ ਜਾਣ ਦੇ ਅਕਾਲੀ ਦਲ ''ਤੇ ਲਗਾਏ ਗਏ ਦੋਸ਼ਾਂ ''ਤੇ ਪ੍ਰਤੀਕਿਰਿਆ ਦਿੰਦੇ ਹੋਏ ਸੁਖਬੀਰ ਬਾਦਲ ਅਤੇ ਹਰਸਿਮਰਤ ਨੇ ਕਿਹਾ ਕਿ ਜੇਕਰ ਖਜ਼ਾਨੇ ਵਿਚ ਕੋਈ ਵੀ ਗੜਬੜੀ ਹੈ ਤਾਂ ਉਹ ਕਾਨੂੰਨ ਦਾ ਸਹਾਰਾ ਲੈ ਸਕਦੇ ਹਨ। ਸੁਖਬੀਰ ਨੇ ਕਿਹਾ ਕਿ ਸਿਰਫ ਬੋਲਣ ਨਾਲ ਨਹੀਂ, ਕਾਂਗਰਸ ਸਰਕਾਰ ਕੰਮ ਵੀ ਕਰਕੇ ਦਿਖਾਵੇ।
ਜ਼ਿਕਰਯੋਗ ਹੈ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ''ਤੇ ਪੰਜਾਬ ਦਾ ਖਜ਼ਾਨਾ ਲੁੱਟੇ ਜਾਣ ਦੇ ਦੋਸ਼ ਲਗਾ ਕੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਸੀ।


Gurminder Singh

Content Editor

Related News