ਥਾਣੇ ’ਚੋਂ ਗਾਇਬ AK 47 ਰਾਈਫਲ ਤੇ ਕਾਰਬਾਈਨ ਹੋਮਗਾਰਡ ਜਵਾਨ ਦੇ ਘਰੋਂ ਬਰਾਮਦ

Sunday, Oct 23, 2022 - 05:17 AM (IST)

ਥਾਣੇ ’ਚੋਂ ਗਾਇਬ AK 47 ਰਾਈਫਲ ਤੇ ਕਾਰਬਾਈਨ ਹੋਮਗਾਰਡ ਜਵਾਨ ਦੇ ਘਰੋਂ ਬਰਾਮਦ

ਬਠਿੰਡਾ (ਵਰਮਾ)-ਥਾਣਾ ਨਥਾਣਾ ਵਿਖੇ ਤਾਇਨਾਤ ਪੰਜਾਬ ਹੋਮਗਾਰਡ ਦੇ ਜਵਾਨ ਬਲਜਿੰਦਰ ਸਿੰਘ ਦੇ ਘਰੋਂ ਦੋ ਦਿਨ ਪਹਿਲਾਂ ਇਸੇ ਥਾਣੇ ’ਚੋਂ ਗਾਇਬ ਹੋਈ ਏ. ਕੇ. 47 ਰਾਈਫਲ ਅਤੇ ਇਕ ਕਾਰਬਾਈਨ ਬਰਾਮਦ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮਾਮਲਾ ਵੱਡਾ ਹੋਣ ਦੇ ਬਾਵਜੂਦ ਐੱਸ. ਐੱਚ. ਓ. ਵਿਕਰਮਜੀਤ ਸਿੰਘ ਨੇ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਆਪਣੇ ਪੱਧਰ ’ਤੇ ਮਾਮਲੇ ਨੂੰ ਦਬਾਅ ਦਿੱਤਾ। ਦੂਜੇ ਪਾਸੇ ਐੱਸ. ਐੱਸ. ਪੀ. ਜੇ. ਏਲਨਚੇਲੀਅਨ ਕਹਿ ਰਹੇ ਹਨ ਕਿ ਉਕਤ ਮਾਮਲੇ ਦੀ ਜਾਂਚ ਡੀ. ਐੱਸ. ਪੀ. ਭੁੱਚੋ ਨੂੰ ਸੌਂਪ ਦਿੱਤੀ ਗਈ ਹੈ ਪਰ ਡੀ. ਐੱਸ. ਪੀ. ਭੁੱਚੋ ਰਛਪਾਲ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ : ਰਾਮ ਰਹੀਮ ਵੱਲੋਂ ਸੁਨਾਮ ’ਚ ਡੇਰਾ ਖੋਲ੍ਹਣ ਦੇ ਐਲਾਨ ’ਤੇ SGPC ਪ੍ਰਧਾਨ ਧਾਮੀ ਨੇ ਦਿੱਤੀ ਸਖ਼ਤ ਪ੍ਰਤੀਕਿਰਿਆ

ਅੰਡਰ ਕਵਰ ਸੂਤਰਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਜਦੋਂ ਪੰਜਾਬ ਪੁਲਸ ਦੀ ਭਰਤੀ ਸਬੰਧੀ ਪੇਪਰ ਚੱਲ ਰਹੇ ਸਨ ਤਾਂ ਥਾਣੇ ਦੇ ਮੁਲਾਜ਼ਮਾਂ ਦੀ ਡਿਊਟੀ ਵੀ ਕੇਂਦਰਾਂ ’ਤੇ ਲੱਗੀ ਹੋਈ ਸੀ। ਇਸ ਦੌਰਾਨ ਥਾਣੇ ਵਿਖੇ ਤਾਇਨਾਤ ਪੰਜਾਬ ਹੋਮਗਾਰਡ ਦਾ ਜਵਾਨ ਬਲਜਿੰਦਰ ਸਿੰਘ ਏ. ਕੇ. 47 ਰਾਈਫਲ ਅਤੇ ਇਕ ਕਾਰਬਾਈਨ ਲੈ ਗਿਆ। ਸੂਤਰਾਂ ਨੇ ਦੱਸਿਆ ਕਿ ਦੋਵੇਂ ਸਰਕਾਰੀ ਹਥਿਆਰ ਲੋਡ ਕੀਤੇ ਹੋਏ ਸਨ।

ਇਹ ਖ਼ਬਰ ਵੀ ਪੜ੍ਹੋ : ਗੁਰੂਆਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰਦਾ ਰਹਾਂਗਾ : PM ਮੋਦੀ


author

Manoj

Content Editor

Related News