ਅਜਨਾਲਾ 'ਚ ਨਿੱਜੀ ਕੰਪਨੀ ਦੀ ਬੱਸ ਡੂੰਘੀ ਖੱਡ 'ਚ ਡਿੱਗੀ (ਤਸਵੀਰਾਂ)

02/05/2019 11:06:34 AM

ਰਾਜਾਸਾਂਸੀ (ਰਾਜਵਿੰਦਰ, ਬਾਠ, ਸੁਮਿਤ) - ਸਥਾਨਕ ਕਸਬਾ ਰਾਜਾਸਾਂਸੀ ਦੇ ਮੱਛੀ ਤਲਾਅ ਨੇੜੇ ਇਕ ਨਿੱਜੀ ਕੰਪਨੀ ਦੀ ਬੱਸ ਡੂੰਘੀ ਖੱਡ 'ਚ ਡਿੱਗ ਗਈ, ਜਿਸ ਕਾਰਨ ਸਵਾਰੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਬਲਾਕ ਹਰਸਾ ਛੀਨਾ ਦੇ ਪਿੰਡ ਵਰਨਾਲੀ ਦੀ ਸਵਾਰ ਇਕ ਲੜਕੀ ਦੀ ਇਸ ਹਾਦਸੇ ਕਾਰਨ ਲੱਤ ਕੱਟੀ ਗਈ।

PunjabKesari 

ਮਿਲੀ ਜਾਣਕਾਰੀ ਅਨੁਸਾਰ ਰਾਜਾਸਾਂਸੀ ਹਵਾਈ ਅੱਡੇ ਨੇੜੇ ਅੱਜ ਅਜਨਾਲਾ-ਅੰਮ੍ਰਿਤਸਰ ਮੁੱਖ ਮਾਰਗ 'ਤੇ ਪੈਂਦੇ ਪਿੰਡ ਝੰਜੋਟੀ ਨੇੜੇ ਅੰਮ੍ਰਿਤਸਰ ਨੂੰ ਜਾ ਰਹੀ ਸਵਾਰੀਆਂ ਨਾਲ ਭਰੀ ਇਕ ਨਿੱਜੀ ਕੰਪਨੀ ਦੀ ਬੱਸ ਸੜਕ ਕਿਨਾਰੇ ਖੱਡ 'ਚ ਪਲਟ ਗਈ। ਬੱਸ 'ਚ ਸਵਾਰ 30 ਦੇ ਕਰੀਬ ਸਵਾਰੀਆਂ ਨੂੰ ਗੰਭੀਰ ਸੱਟਾਂ ਲਗ ਗਈਆਂ।

PunjabKesari

ਮੌਕੇ 'ਤੇ ਪਹੁੰਚੇ ਥਾਣਾ ਰਾਜਾਸਾਂਸੀ ਦੇ ਪ੍ਰਭਾਰੀ ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਐਬੂਲੈਂਸ ਦੀ ਮਦਦ ਨਾਲ ਜ਼ਖਮੀਆਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਦਾਖਲ ਕਰਵਾਇਆ ਜਾ ਰਿਹਾ ਹੈ। ਇਸ ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।


rajwinder kaur

Content Editor

Related News