ਅਜਨਾਲਾ ਪੁਲਸ ਨੇ ਚਲਾਈ ਅਚਨਚੇਤ ਵਾਹਨ ਚੈਕਿੰਗ ਮੁਹਿੰਮ
Wednesday, Nov 22, 2017 - 06:38 AM (IST)
ਅਜਨਾਲਾ, (ਬਾਠ)- ਕੈਪਟਨ ਸਰਕਾਰ ਵੱਲੋਂ ਪੰਜਾਬ 'ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਕਰਨ ਅਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਪੁਲਸ ਪ੍ਰਸ਼ਾਸਨ ਨੂੰ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਲੜੀ ਤਹਿਤ ਅੱਜ ਸਥਨਾਕ ਸ਼ਹਿਰ ਅਜਨਾਲਾ 'ਚ ਡੀ. ਐੱਸ. ਪੀ. ਰਵਿੰਦਰਪਾਲ ਸਿੰਘ ਅਜਨਾਲਾ ਤੇ ਐੱਸ. ਐੱਚ. ਓ. ਪਰਮਵੀਰ ਸਿੰਘ ਸੈਣੀ ਦੇ ਹੁਕਮਾਂ ਤਹਿਤ ਏ. ਐੱਸ. ਆਈ. ਜਸਪਾਲ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਸਥਾਨਕ ਮੁੱਖ ਚੌਕ 'ਚ ਨਾਕਾਬੰਦੀ ਕਰ ਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਮੁਹਿੰਮ ਚਲਾਈ।
ਇਸ ਸਬੰਧੀ ਏ. ਐੱਸ. ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਸਥਾਨਕ ਸ਼ਹਿਰ 'ਚ ਚੱਲੀ ਚੈਕਿੰਗ ਮੁਹਿੰਮ ਦੌਰਾਨ ਵੱਡੀ ਗਿਣਤੀ 'ਚ ਜਿਥੇ ਵਾਹਨ ਚਾਲਕਾਂ ਦੇ ਸਬੰਧਤ ਵਾਹਨਾਂ ਦੇ ਕਾਗਜ਼ਾਤ ਅਧੂਰੇ ਪਾਏ ਗਏ, ਉਥੇ ਕਈ ਓਵਰਲੋਡ ਗੱਡੀਆਂ ਦੇ ਵੀ ਚਲਾਨ ਕੱਟੇ ਗਏ। ਇਸ ਮੌਕੇ ਟ੍ਰੈਫਿਕ ਪੁਲਸ ਤੇ ਹੈੱਡਕਾਂਸਟੇਬਲ ਕੇਵਲ ਸਿੰਘ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।
