ਅਜਨਾਲਾ ਕੋਰਟ ਕੰਪਲੈਕਸ ਨੇੜੇ ਮਿਲੀ ਬਜ਼ੁਰਗ ਦੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ

Wednesday, Jul 26, 2023 - 11:40 AM (IST)

ਅਜਨਾਲਾ ਕੋਰਟ ਕੰਪਲੈਕਸ ਨੇੜੇ ਮਿਲੀ ਬਜ਼ੁਰਗ ਦੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ

ਅਜਨਾਲਾ (ਗੁਰਜੰਟ) : ਸਥਾਨਿਕ ਸ਼ਹਿਰ ਅਜਨਾਲਾ ਦੀ ਕੋਟ ਕੰਪਲੈਕਸ ਦੀ ਬੈਕ ਸਾਈਡ ਤੋਂ ਰਾਏਪੁਰ ਬੋਹਲੀਆਂ ਨੂੰ ਜਾਂਦੀ ਨਹਿਰ ਦੇ ਕੰਢੇ ਇਕ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਪਹਿਚਾਣ ਮੁਖਤਿਆਰ ਸਿੰਘ ਵਾਸੀ ਬੋਹਲੀਆਂ ਵਜੋਂ ਹੋਈ ਹੈ। ਇਸ ਸੰਬੰਧੀ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੇ ਪੁੱਤਰ ਸੁਰਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਨੇ ਦੱਸਿਆ ਕੀ ਸਾਡਾ ਪਿਤਾ ਮੁਖਤਿਆਰ ਸਿੰਘ ਬੀਤੇ ਕੱਲ੍ਹ ਘਰੋਂ ਸਾਈਕਲ ਨੂੰ ਪੈਚਰ ਲਵਾਉਣ ਲਈ ਗਿਆ ਸੀ, ਜੋ ਕਿ ਬਾਅਦ ਵਿਚ ਘਰ ਵਾਪਿਸ ਨਹੀਂ ਆਇਆ ਜਿਸ ਨੂੰ ਲੱਭਣ ਲਈ ਅਸੀਂ ਬਹੁਤ ਕੋਸ਼ਿਸ਼ ਕੀਤੀ ਤੇ ਅੱਜ ਸਵੇਰੇ ਪਤਾ ਲੱਗਿਆ ਕਿ ਉਸ ਦੀ ਲਾਸ਼ ਕੋਰਟ ਕੰਪਲੈਕਸ ਦੇ ਪਿੱਛੇ ਨਹਿਰ ਕੰਢੇ ਪਈ ਹੈ। 

ਉਨ੍ਹਾਂ ਕਿਹਾ ਕਿ ਅਸੀਂ ਭਜਨ ਸਿੰਘ ਨਾਲ ਵਟਾਂਦਰੇ ’ਤੇ ਜ਼ਮੀਨ ਵਾਹ ਰਹੇ ਹਾਂ ਅਤੇ ਇਸ ਬਾਰੇ ਪੁਲਸ ਥਾਣਾ ਅਜਨਾਲਾ ਅਤੇ ਕਿਸਾਨ ਜਥੇਬੰਦੀਆਂ ਸਾਹਮਣੇ ਗੱਲ-ਬਾਤ ਵੀ ਹੋਈ ਸੀ ਪਰ ਬੋਹਲੀਆਂ ਪਿੰਡ ਦੇ ਜਤਿੰਦਰ ਸਿੰਘ ਹਰਦੇਵ ਸਿੰਘ ਅਤੇ ਜਸਪਿੰਦਰ ਸਿੰਘ ਆਦਿ ਨੇ ਸਾਡੀ ਇਕ ਕਿੱਲਾ ਜ਼ਮੀਨ ਧੱਕੇ ਨਾਲ ਹੀ ਕਬਜਾ ਕੀਤਾ ਹੈ। ਜਿਸ ਸਬੰਧੀ ਪੁਲਸ ਥਾਣਾ ਵਿਖੇ ਦਰਖਾਸਤ ਵੀ ਦਿੱਤੀ ਹੈ ਤੇ ਮਾਨਯੋਗ ਅਦਾਲਤ ਵਿਚ ਕੇਸ ਵੀ ਚੱਲ ਰਿਹਾ ਹੈ। ਇਸੇ ਰੰਜਿਸ਼ ਤਹਿਤ ਅਣਪਛਾਤੇ ਵਿਅਕਤੀਆਂ ਨੇ ਮੇਰੇ ਪਿਤਾ ਦਾ ਕਤਲ ਕਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ। ਇਸ ਸੰਬੰਧੀ ਪੁਲਸ ਥਾਣਾ ਅਜਨਾਲਾ ਦੇ ਮੁੱਖ ਅਫਸਰ ਨੇ ਕਿਹਾ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News