ਵੇਲਣੇ ਦੀ ਲਪੇਟ 'ਚ ਆਉਣ ਵਾਲੀ ਵਿਆਹੁਤਾ ਦੇ ਪਤੀ, ਸੱਸ ਤੇ ਸਹੁਰੇ ਖਿਲਾਫ ਮਾਮਲਾ ਦਰਜ

Tuesday, Feb 04, 2020 - 02:23 PM (IST)

ਵੇਲਣੇ ਦੀ ਲਪੇਟ 'ਚ ਆਉਣ ਵਾਲੀ ਵਿਆਹੁਤਾ ਦੇ ਪਤੀ, ਸੱਸ ਤੇ ਸਹੁਰੇ ਖਿਲਾਫ ਮਾਮਲਾ ਦਰਜ

ਅਜਨਾਲਾ (ਗੁਰਿੰਦਰ ਬਾਠ) : ਬੀਤੇ ਦਿਨੀਂ ਅਜਨਾਲਾ ਦੇ ਨੇੜਲੇ ਪਿੰਡ ਭੋਏਵਾਲੀ 'ਚ ਇਕ ਵਿਆਹੁਤਾ ਦੀ ਸ਼ੱਕੀ ਹਾਲਾਤਾਂ 'ਚ ਘਰ ਅੰਦਰ ਗੰਨਾਂ ਪੀੜਨ ਵਾਲੇ ਵੇਲਣੇ ਦੀ ਲਪੇਟ 'ਚ ਆ ਜਾਣ ਕਰਨ ਦਰਦਨਾਕ ਮੌਤ ਹੋ ਗਈ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ ਅਜਨਾਲਾ ਕਮਲਮੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਗੁਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕਥਿਤ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ। ਮ੍ਰਿਤਕਾ ਦੇ ਪਤੀ, ਸੱਸ ਅਤੇ ਸਹੁਰੇ ਖਿਲਾਫ ਧਾਰਾ 304 (ਦਹੇਜ ਹੱਤਿਆ), 34 ਅਧੀਨ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਤੀ ਸੁਖਵੰਤ ਸਿੰਘ ਪੁੱਤਰ ਬਲਵਿੰਦਰ ਸਿੰਘ, ਸਹੁਰਾ ਬਲਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਅਤੇ ਸੱਸ ਮਨਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਭੋਏਵਾਲੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾ ਦਾ ਵਿਆਹ 10 ਸਾਲ ਪਹਿਲਾਂ ਸੁਖਵੰਤ ਸਿੰਘ ਵਾਸੀ ਭੋਏਵਾਲੀ ਨਾਲ ਹੋਆਿ ਸੀ ਅਤੇ ਦੋਵਾਂ ਦਾ ਇਕ ਲੜਕਾ ਵੀ ਹੈ।


author

Anuradha

Content Editor

Related News