ਲੜਕੀ ਨੂੰ ਅਗਵਾ ਕਰਕੇ ਜਬਰ-ਜ਼ਨਾਹ ਤੇ ਹੱਤਿਆ ਕਰਨ ਦੇ ਦੋਸ਼ ''ਚ 3 ਖਿਲਾਫ ਮਾਮਲਾ ਦਰਜ

Monday, Jun 11, 2018 - 12:51 PM (IST)

ਲੜਕੀ ਨੂੰ ਅਗਵਾ ਕਰਕੇ ਜਬਰ-ਜ਼ਨਾਹ ਤੇ ਹੱਤਿਆ ਕਰਨ ਦੇ ਦੋਸ਼ ''ਚ 3 ਖਿਲਾਫ ਮਾਮਲਾ ਦਰਜ

ਅਜਨਾਲਾ (ਬਾਠ) : ਥਾਣਾ ਅਜਨਾਲਾ ਦੀ ਪੁਲਸ ਨੇ ਇਕ ਲੜਕੀ ਨੂੰ ਅਗਵਾ ਕਰਕੇ ਜਬਰ-ਜ਼ਨਾਹ ਤੇ ਹੱਤਿਆ ਕਰਨ ਦੇ ਦੋਸ਼ 'ਚ ਅਜਨਾਲਾ ਵਾਸੀ ਅਵਤਾਰ ਸਿੰਘ ਵਿਰੁੱਧ ਧਾਰਾ 302, 365 ਤੇ 367 ਤਹਿਤ ਮੁਕੱਦਮਾ ਦਰਜ ਕਰ ਕੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਜਾਣਕਾਰੀ ਅਨੁਸਾਰ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਦੋਸ਼ੀ ਅਵਤਾਰ ਸਿੰਘ ਕੋਲੋਂ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਕਤ ਜੁਰਮ 'ਚ ਉਸ ਨਾਲ ਸਾਥ ਦੇਣ 'ਚ ਉਸ ਦਾ ਪਿਤਾ ਜੋਗਿੰਦਰ ਸਿੰਘ ਤੇ ਸਾਥੀ ਹਰਪਾਲ ਸਿੰਘ ਪੁੱਤਰ ਅਜੀਤ ਸਿੰਘ ਬਾਠ ਬੇਕਰੀ ਅਜਨਾਲਾ ਵੀ ਸ਼ਾਮਲ ਸੀ ਤੇ ਇਨ੍ਹਾਂ ਤਿੰਨਾਂ ਨੇ ਮਿਲ ਕੇ ਪਹਿਲਾਂ ਤੋਂ ਹੀ ਬਣਾਈ ਸਾਜਿਸ਼ ਤਹਿਤ ਉਕਤ ਲੜਕੀ ਨੂੰ ਅਗਵਾ ਕੀਤਾ ਤੇ ਅਵਤਾਰ ਸਿੰਘ ਨੇ ਅਜਨਾਲਾ ਸਥਿਤ ਆਪਣੇ ਘਰ 'ਚ ਨਜ਼ਰਬੰਦ ਕਰ ਕੇ ਉਸ ਨਾਲ 20 ਦਿਨ ਜ਼ਬਰ-ਜਨਾਹ ਕਰਨ ਉਪਰੰਤ ਉਸ ਦੀ ਹੱਤਿਆ ਕਰ ਦਿੱਤੀ। 
ਇਸ ਸਬੰਧੀ ਅੱਜ ਐੱਸ. ਐੱਚ. ਓ ਥਾਣਾ ਅਜਨਾਲਾ ਪਰਮਵੀਰ ਸੈਣੀ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਜੁਰਮ 'ਚ ਵਾਧਾ ਕਰਦਿਆਂ 120-ਬੀ. ਆਈ. ਪੀ. ਸੀ. ਦੀ ਧਾਰਾ ਤਹਿਤ ਲੜਕੀ ਨੂੰ ਅਗਵਾ ਕਰਕੇ ਜਬਰ-ਜ਼ਨਾਹ ਤੇ ਹੱਤਿਆ ਕਰਨ ਦੇ ਦੋਸ਼ 'ਚ ਉਕਤ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਅਵਤਾਰ ਸਿੰਘ ਨੂੰ ਗ੍ਰਿਫਤਾਰ ਕਰਕੇ ਹਰਪਾਲ ਸਿੰਘ ਪਾਲਾ ਤੇ ਜੋਗਿੰਦਰ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।


Related News