ਵਿਆਹੁਤਾ ਦੀ ਭੇਤਭਰੇ ਹਲਾਤਾਂ ''ਚ ਮੌਤ

Thursday, Feb 06, 2020 - 03:51 PM (IST)

ਵਿਆਹੁਤਾ ਦੀ ਭੇਤਭਰੇ ਹਲਾਤਾਂ ''ਚ ਮੌਤ

ਅਜਨਾਲਾ (ਬਾਠ) : ਅਜਨਾਲਾ ਦੇ ਪਿੰਡ ਬੱਲ ਲੱਭੇ ਦਰਿਆ 'ਚ ਵਿਆਹੁਤਾ ਦੀ ਭੇਤਭਰੇ ਹਲਾਤਾਂ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਸੰਦੀਪ ਕੌਰ ਦੇ ਪਿਤਾ ਬਲਕਾਰ ਸਿੰਘ ਵਾਸੀ ਸਾਹੋਵਾਲ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ 6 ਸਾਲ ਪਹਿਲਾਂ ਗੁਰਜੰਟ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਬੱਲ ਲੱਭੇ ਦਰਿਆ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਸਹੁਰਾ ਪਰਿਵਾਰ ਸੰਦੀਪ ਨੂੰ ਤੰਗ ਪਰੇਸ਼ਾਨ ਕਰਨ ਲੱਗ ਪਿਆ ਅਤੇ ਦਾਜ ਹੋਰ ਲਿਆਉਣ ਲਈ ਦਬਾਅ ਬਣਾ ਕੇ ਕੁੱਟਮਾਰ ਕਰਦਾ ਸੀ। ਉਨ੍ਹਾਂ ਸ਼ੱਕ ਜਤਾਇਆ ਕਿ ਸੰਦੀਪ ਦੇ ਸਹੁਰਾ ਪਰਿਵਾਰ ਨੇ ਕਥਿਤ ਤੌਰ 'ਤੇ ਕੋਈ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੀ ਦਵਾਈ ਪਿਆ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਪੁਲਸ ਕੋਲੋਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕਰਕੇ ਇਨਸਾਫ ਦਵਾਇਆ ਜਾਵੇ ਅਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ।  


author

Baljeet Kaur

Content Editor

Related News