ਦਿਨ-ਦਿਹਾੜੇ ਸਿਵਲ ਹਸਪਤਾਲ ''ਚੋਂ ਨੌਜਵਾਨ ਨੇ ਮਹਿਲਾ ਡਾਕਟਰ ਦਾ ਕੀਤਾ ਪਰਸ ਚੋਰੀ

Sunday, Jan 27, 2019 - 09:53 AM (IST)

ਦਿਨ-ਦਿਹਾੜੇ ਸਿਵਲ ਹਸਪਤਾਲ ''ਚੋਂ ਨੌਜਵਾਨ ਨੇ ਮਹਿਲਾ ਡਾਕਟਰ ਦਾ ਕੀਤਾ ਪਰਸ ਚੋਰੀ

ਅਜਨਾਲਾ (ਵਰਿੰਦਰ) : ਸਥਾਨਕ ਸ਼ਹਿਰ ਤੇ ਦਿਹਾਤੀ ਖੇਤਰ 'ਚ ਲੁੱਟ-ਖੋਹ ਤੇ ਚੋਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਅਤੇ ਪੁਲਸ ਪ੍ਰਸ਼ਾਸਨ ਕੁੰਭਕਰਨੀਂ ਨੀਂਦ ਸੁੱਤਾ ਪਿਆ ਹੈ। ਪਹਿਲਾਂ ਹੋਈਆਂ ਚੋਰੀ ਦੀਆਂ ਵਾਰਦਾਤਾਂ ਦੀ ਤਰ੍ਹਾਂ ਅੱਜ ਦਿਨ-ਦਿਹਾੜੇ ਸਥਾਨਕ ਸਿਵਲ ਹਸਪਤਾਲ 'ਚ ਇਕ ਚੋਰ ਮਰੀਜ਼ਾਂ ਦਾ ਇਲਾਜ ਕਰ ਰਹੀ ਡਾਕਟਰ ਦਾ ਪਰਸ ਚੋਰੀ ਕਰ ਕੇ ਭੱਜਣ 'ਚ ਕਾਮਯਾਬ ਹੋ ਗਿਆ, ਜਿਸ ਦੀ ਤਸਵੀਰ ਹਸਪਤਾਲ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਈ. ਐੱਨ. ਟੀ. ਮਾਹਿਰ ਡਾ. ਅੰਜਨਾ ਕੁਮਾਰੀ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਆਪਣੇ ਕਮਰੇ 'ਚ ਮਰੀਜ਼ਾਂ ਦਾ ਚੈੱਕਅਪ ਕਰ ਰਹੀ ਸੀ ਕਿ ਅਚਾਨਕ ਉਸ ਨੂੰ 12:50 ਵਜੇ ਦੇ ਕਰੀਬ ਆਪ੍ਰੇਸ਼ਨ ਥੀਏਟਰ ਜਾਣਾ ਪਿਆ, ਜਿਸ ਤੋਂ ਤੁਰੰਤ ਬਾਅਦ ਇਕ ਅਣਪਛਾਤੇ ਚੋਰ ਨੇ ਅਲਮਾਰੀ ਦਾ ਸ਼ੀਸ਼ਾ ਤੋੜ ਕੇ ਉਸ ਵਿਚ ਪਿਆ ਮੇਰਾ ਪਰਸ ਚੋਰੀ ਕਰ ਲਿਆ, ਜਿਸ ਵਿਚ 4 ਹਜ਼ਾਰ ਰੁਪਏ ਤੇ ਹੋਰ ਜ਼ਰੂਰੀ ਕਾਗਜ਼ ਸਨ। ਉਨ੍ਹਾਂ ਦੱਸਿਆ ਕਿ ਚੋਰੀ ਦੀ ਇਸ ਵਾਰਦਾਤ ਸਬੰਧੀ ਥਾਣਾ ਅਜਨਾਲਾ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ 'ਚ ਪਹਿਲਾਂ ਵੀ ਕਈ ਵਾਰ ਚੋਰਾਂ ਨੇ ਸਟਾਫ ਦਾ ਕੀਮਤੀ ਸਾਮਾਨ ਤੇ ਮਰੀਜ਼ਾਂ ਦੇ ਮੋਟਰਸਾਈਕਲ ਚੋਰੀ ਕੀਤੇ ਹਨ। ਜੇਕਰ ਗੱਲ ਕੀਤੀ ਜਾਵੇ ਅਜਨਾਲਾ ਸ਼ਹਿਰ ਜਾਂ ਆਸ-ਪਾਸ ਦੇ ਪਿੰਡਾਂ ਦੀ ਤਾਂ ਆਏ ਦਿਨ ਚੋਰਾਂ ਵੱਲੋਂ ਚੋਰੀ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪਰ ਪੁਲਸ ਪ੍ਰਸ਼ਾਸਨ ਚੋਰਾਂ ਨੂੰ ਕਾਬੂ ਕਰਨ 'ਚ ਕੋਈ ਦਿਲਚਸਪੀ ਨਹੀਂ ਦਿਖਾ ਰਿਹਾ, ਜਿਸ ਕਾਰਨ ਲੋਕਾਂ 'ਚ ਪੁਲਸ ਪ੍ਰਤੀ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ।


author

Baljeet Kaur

Content Editor

Related News